ਸਮਾਜ ਸੇਵੀ ਅਸ਼ੋਕ ਬਜਹੇੜੀ ਨੂੰ ਸਦਮਾ, ਛੋਟੇ ਭਰਾ ਦਾ ਦੇਹਾਂਤ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਪਿਛਲੇ ਸਾਲ ਗਮਾਡਾ ਵਿਚੋ ਸੇਵਾ-ਮੁਕਤ ਹੋਏ ਰਜਿੰਦਰ ਕੁਮਾਰ ਸ਼ਰਮਾ, (ਜੋ ਉਘੇ ਸਮਾਜ ਸੇਵੀ ਅਤੇ ਸਰਘੀ ਕਲਾ ਕੇਂਦਰ ਮੁਹਾਲੀ ਦੇ ਜਨਰਲ ਸਕੱਤਰ ਅਸ਼ੋਕ ਬਜਹੇੜੀ ਦੇ ਛੋਟੇ ਭਰਾ ਸਨ) ਦਾ ਬੀਤੇ ਦਿਨੀ ਸੰਖੇਪ ਬਿਮਾਰੀ ਤੋਂ ਬਾਦ ਦੇਹਾਂਤ ਹੋ ਗਿਆ| ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ| ਪੰਜਾਬੀ ਲੇਖਕ ਸ਼੍ਰੀ ਰਿਪੁਦਮਨ ਸਿੰਘ ਰੂਪ, ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਅਤੇ ਨਾਟ-ਕਰਮੀ ਰੰਜੀਵਨ ਸਿੰਘ, ਸੈਵੀ ਸਤਵਿੰਦਰ ਕੌਰ, ਸੰਜੀਵ ਦੀਵਾਨ, ਲਖਵਿੰਦਰ ਸਿੰਘ, ਮਨੀ ਸਭਰਵਾਲ, ਗੁਰਪ੍ਰੀਤ ਧਾਲੀਵਾਲ, ਰਿਤੂਰਾਗ ਕੌਰ ਨੇ ਅਸ਼ੋਕ ਬਜਹੇੜੀ ਅਤੇ ਉਸ ਦੇ ਪ੍ਰੀਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਰਜਿੰਦਰ ਕੁਮਾਰ ਸ਼ਰਮਾਂ ਦੀ ਆਤਿਮਕ ਸ਼ਾਂਤੀ ਲਈ ਗਰੜ ਪੁਰਾਣ ਦਾ ਭੋਗ 5 ਫਰਵਰੀ ਨੂੰ ਬਾਦ ਦੁਪਿਹਰ 1 ਵਜੇ ਤੋਂ 2 ਵਜੇ ਤੱਕ ਉਨਾਂ ਦੇ ਪਿੰਡ ਬਜਹੇੜੀ, ਨੇੜੇ ਖਰੜ ਵਿਖੇ ਪਵੇਗਾ|

Leave a Reply

Your email address will not be published. Required fields are marked *