ਸਮਾਜ ਸੇਵੀ ਆਗੂ ਵਿਜੈ ਡੋਗਰਾ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ

ਐਸ ਏ ਐਸ ਨਗਰ, 21 ਅਕਤੂਬਰ (ਸ.ਬ.) ਸਥਾਨਕ ਸੈਕਟਰ 57 ਵਿਖੇ ਭਾਜਪਾ ਆਗੂਆਂ ਦੀ ਇਕ ਮੀਟਿੰਗ ਵਿੱਚ ਸਮਾਜ ਸੇਵੀ ਆਗੂ ਸ੍ਰੀ ਵਿਜੈ ਡੋਗਰਾ ਅਤੇ ਉਹਨਾਂ ਦੇ ਸਾਥੀ  ਭਾਜਪਾ ਵਿਚ ਸ਼ਾਮਲ ਹੋਏ| ਇਸ ਮੌਕੇ ਭਾਜਪਾ ਮੰਡਲ 1 ਦੇ ਪ੍ਰਧਾਨ ਸ੍ਰੀ ਅਨਿਲ ਕੁਮਾਰ ਗੁੱਡੂ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਪਾਰਟੀ ਚਿੰਨ ਦੇ ਕੇ ਸਨਮਾਨਿਤ ਕੀਤਾ| 
ਇਸ ਮੌਕੇ ਸ੍ਰੀਮਤੀ ਰੀਟਾ ਡੋਗਰਾ, ਅਨਿਲ ਸ਼ਰਮਾ, ਦੇਸ ਰਾਜ ਕੌਸਲ, ਨੀਲਮ, ਰਾਮ ਕੁਮਾਰ, ਇਤਲਾ ਕੁਮਾਰੀ, ਸੁਰਿੰਦਰ ਸਿੰਘ ਠਾਕੁਰ, ਪਵਨ ਕਿਸ਼ੋਰ, ਸੰਨੀ ਮਹਾਜਨ, ਦੀਪਾ, ਇਕਬਾਲ ਕੌਰ, ਕਮਲੇਸ਼ ਕੁਮਾਰ ਅਤੇ ਚੰਦਰ ਮਲਹੋਤਰਾ ਭਾਜਪਾ ਵਿਚ ਸ਼ਾਮਲ  ਹੋਏ| ਇਸ ਮੌਕੇ ਸ੍ਰੀਮਤੀ ਪਰਮਜੀਤ ਕੌਰ, ਉਮਾਂਕਾਂਤ ਤਿਵਾੜੀ, ਤਿਲਕ ਰਾਜ ਪੁਰੀ ਅਤੇ ਰਾਜ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *