ਸਮਾਜ ਸੇਵੀ ਨਮਿੱਤ ਸ਼ਰਧਾਂਜਲੀ ਸਮਾਰੋਹ ਕਰਵਾਇਆ

ਐਸ.ਏ.ਐਸ.ਨਗਰ, 30 ਜੁਲਾਈ (ਸ.ਬ.) ਨਜ਼ਦੀਕੀ ਪਿੰਡ ਭਾਗੋਮਾਜਰਾ ਦੀ ਸਮਾਜ ਸੇਵੀ ਸਖ਼ਸ਼ੀਅਤ ਲਖਮੀਰ ਸਿੰਘ ਜਿਨ੍ਹਾਂ ਦਾ ਕੁੱਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ, ਨਮਿੱਤ ਸਰਧਾਂਜਲੀ ਸਮਾਰੋਹ ਪਿੰਡ ਭਾਗੋਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ|
ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲਖਮੀਰ ਸਿੰਘ ਦੀ ਬੇਵਕਤੀ ਮੌਤ ਨੂੰ ਸਾਰਿਆਂ ਲਈ ਵੱਡਾ ਘਾਟਾ ਦੱਸਿਆ| ਸਰਧਾਂਜ਼ਲੀ ਸਮਾਰੋਹ ਨੂੰ ਸਿੱਧਸਰ ਸਿਹੌੜਾ ਤੋਂ ਆਏ ਮਹਾਂਪੁਰਸ਼ ਸੰਤ ਗੁਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਗੁਰਚਰਨ ਸਿੰਘ ਭੰਵਰਾ, ਇੰਸਪੈਕਟਰ ਮਲਕੀਤ ਸਿੰਘ ਸਰਾਣਾ, ਇੰਸਪੈਕਟਰ ਜਸਪ੍ਰੀਤ ਸਿੰਘ ਖੰਨਾ, ਜੱਟ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਰਪੰਚ ਮਨਾਣਾ, ਗਿਆਨੀ ਭਜਨ ਸਿੰਘ ਜਨਰਲ ਸਕੱਤਰ ਸੰਤ ਖਾਲਸਾ ਦਲ, ਜਸਵਿੰਦਰ ਸਿੰਘ ਸਰਪੰਚ ਭਾਗੋਮਾਜਰਾ, ਜਥੇਦਾਰ ਬਲਬੀਰ ਸਿੰਘ ਬੈਰੋਂਪੁਰ ਆਦਿ ਪ੍ਰਮੁੱਖ ਸਖਸ਼ੀਅਤਾਂ ਵੀ ਮੌਜੂਦ ਸਨ| ਪਰਿਵਾਰ ਵੱਲੋਂ ਜਥੇਦਾਰ ਅਨੂਪ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *