ਸਮਾਜ ਸੇਵੀ ਰਘਵੀਰ ਸਿੰਘ ਤੋਕੀ ਦਾ ਦੇਹਾਂਤ

ਐਸ. ਏ. ਐਸ. ਨਗਰ, 29 ਅਪ੍ਰੈਲ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਅਤੇ ਪ੍ਰਸਿੱਧ ਸਮਾਜ ਸੇਵੀ ਰਘਬੀਰ ਸਿੰਘ ਤੋਕੀ ਨਹੀਂ ਰਹੇ| ਬੀਤੀ ਰਾਤ ਉਹਨਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ| ਸ੍ਰ. ਤੋਕੀ 66 ਸਾਲਾਂ ਦੇ ਸਨ ਉਹ ਲੰਮਾ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪੰਜਾਬ ਦੇ ਮੁਲਾਜਮਾਂ ਦੀ ਬਿਹਤਰੀ ਲਈ ਕੰਮ ਕਰਦੇ ਰਹੇ| ਉਹਨਾਂ ਦੀ  ਬੇਵਕਤ ਮੌਤ ਨਾਲ ਸਮੁੱਚੇ ਮੁਲਾਜਮ ਵਰਗ ਅਤੇ ਮੁਹਾਲੀ ਦੀਆਂ ਵੱਖ -ਵੱਖ ਵਰਗਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ| ਸ੍ਰ. ਤੋਕੀ ਨੇ ਜਿਥੇ ਸਮਾਜ ਦੇ ਵੱਖ -ਵੱਖ ਵਰਗਾਂ ਦੀ ਬੇਹਤਰੀ ਲਈ ਕੰਮ ਕੀਤਾ ਉਥੇ ਹੀ ਉਹਨਾਂ ਲਗਭਗ ਸੌ ਵਾਰ ਖੂਨਦਾਨ ਵੀ ਕੀਤਾ| ਸ੍ਰ. ਤੋਕੀ ਆਪਣੇ ਪਿਛੇ ਆਪਣੀ ਪਤਨੀ, ਇਕ ਬੇਟਾ, ਬੇਟੀ ਛੱਡ ਗਏ ਹਨ| ਅੱਜ ਦੁਪਹਿਰ 12 ਵਜੇ ਮੁਹਾਲੀ ਦੇ ਸਮਸ਼ਾਨ ਘਾਟ ਵਿੱਚ ਉਹਨਾਂ ਦਾ ਸਸਕਾਰ ਕੀਤਾ ਗਿਆ| ਇਸ ਮੌਕੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪੁੱਤਰ ਤੇਜਿੰਦਰ ਸਿੰਘ ਅਤੇ ਪੋਤਰਾ ਗੁਰਸਿਦਕਵੀਰ  ਸਿੰਘ ਨੇ  ਅਗਨੀ ਦਿਖਾਈ| ਇਸ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ, ਸ੍ਰੀ ਆਰ ਡੀ ਵਰਮਾ ਸਾਬਕਾ ਪ੍ਰਧਾਨ, ਗੁਰਦੀਪ ਸਿੰਘ ਢਿਲੋਂ  ਬੋਰਡ ਦੇ  ਡਿਪਟੀ ਸੈਕਟਰੀ, ਗੁਰਮੇਸ਼ ਸਿੰਘ ਰੰਧਾਵਾ ਆਫੀਸਰਜ ਐਸੋਸੀਏਸ਼ਨ ਦੇ ਪ੍ਰਧਾਨ, ਰਣਜੀਤ ਸਿੰਘ ਮਾਨ, ਰਛਭਿੰਦਰ ਸਿੰਘ ਸਾਬਕਾ ਪ੍ਰਧਾਨ, ਜਰਨੈਲ ਸਿੰਘ ਚੰਨੀ ਸਾਬਕਾ ਜਨਰਲ ਸਕੱਤਰ, ਭਗਵੰਤ ਸਿੰਘ ਬੇਦੀ ਸਾਬਕਾ ਜਨਰਲ  ਸਕੱਤਰ, ਹਰਬੰਸ ਸਿੰਘ ਢੋਲੇਵਾਲ, ਰਾਣੂੰ ਟਰਸਟ ਦੀ ਪ੍ਰਧਾਨ ਬੀਬੀ ਅਮਨਜੀਤ ਕੌਰ, ਸੀਨੀਅਰ  ਸੀਟੀਜਨ ਕੌਂਸਲ ਦੇ ਅਹੁਦੇਦਾਰ ਫੇਜ਼ ਗਿਆਰਾਂ ਦੀ ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਮਾਨ ਅਤੇ ਹੋਰ ਅਹੁਦੇਦਾਰ ਸਾਬਕਾ ਕੰਟਰੋਲਰ ਖੁਸ਼ਵੀਰ ਸਿੰਘ, ਸਾਬਕਾ ਪ੍ਰਧਾਨ ਅਮਰ ਸਿੰਘ ਧਾਲੀਵਾਲ ਸਾਬਕਾ ਜ. ਸਕੱਤਰ, ਕਰਨੈਲ ਸਿੰਘ ਬਰਾੜ, ਪ੍ਰਭਦੀਪ ਸਿੰਘ ਬੋਪਾਰਾਏ ਵਿੱਤ ਸਕੱਤਰ, ਬਲਵੰਤ ਸਿੰਘ ਜਸਵੰਤ ਸਿੰਘ ਬਰਾੜ, ਰਾਜ ਕੁਮਾਰ ਭਗਤ, ਪਰਮਜੀਤ ਸਿੰਘ ਰਿਟਾ ਯੂਨੀਅਨ ਦੇ ਪ੍ਰਧਾਨ, ਪ੍ਰੇਮ ਕੁਮਾਰ ਜਨਰਲ ਕੈਟਾਗਰੀ ਆਗੂ, ਜਸਬੀਰ ਸਿੰਘ ਗੜਗਾ ਇੰਜ ਸਮਾਜ  ਸੇਵੀ ਅਮਰ ਸਿੰਘ ਰੰਧਾਵਾ, ਸਾਬਕਾ ਕੰਟਰੋਲਰ ਜਰਨੈਲ ਸਿੰਘ, ਸਾਬਕਾ ਉ ਐਸ ਡੀ ਚਰਨਜੀਤ ਸਿੰਘ, ਮੀਤ ਸਿੱਖਿਆ ਬੋਰਡ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ, ਜਨਰਲ ਸਕੱਤਰ ਪਰਵਿੰਦਰ ਸਿੰਘ, ਕੌਂਸਲਰ ਅਮਰੀਕ ਸਿੰਘ ਤਹਿਸੀਲੀਦਾਰ ਖਰੜ, ਯੂਨੀਅਨ ਦੇ ਸਾਬਕਾ ਜ. ਸਕੱਤਰ  ਗੁਰਮੇਲ ਸਿੰਘ ਮੋਜੇਵਾਲ, ਪੱਤਰਕਾਰ ਗੁਰਜੀਤ ਬਿੱਲਾ, ਸੁਰਿੰਦਰ ਸਿੰਘ, ਸੋਹਣ ਸਿੰਘ ਮਾਵੀ, ਕੋਮਲ ਸਿੰਘ, ਦਰਸ਼ਨ ਸਿੰਘ ਸਿੱਧੂ, ਨੱਛਤਰ ਸਿੰਘ ਵੀ ਮੌਜੂਦ ਸਨ|
ਇਸੇ ਦੌਰਾਨ ਪੰਜਾਬ ਵਿਰਸਾ ਸਭਿਆਚਾਰ ਸੁਸਾਇਟੀ ਦੇ ਪ੍ਰਧਾਨ ਅਤੇ ਕੌਂਸਲਰ ਸਤਬੀਰ ਸਿੰਘ ਧਨੋਆ ਨੇ ਸਮਾਜ ਸੇਵੀ ਸ. ਰਘਵੀਰ ਸਿੰਘ ਤੋਕੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|
ਅੱਜ ਇਕ ਬਿਆਨ ਵਿੱਚ ਸ੍ਰੀ ਧਨੋਆ ਨੇ ਕਿਹਾ ਕਿ ਤੋਕੀ ਸਾਹਿਬ ਬਹੁਤ ਸ਼ਾਂਤ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ, ਉਹਨਾਂ ਵਲੋਂ ਸਮਾਜ  ਸੇਵਾ ਵਿੱਚ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ|  ਇਸ ਮੌਕੇ ਕੁਲਦੀਪ ਸਿੰਘ ਹੈਪੀ, ਰਵਿੰਦਰ ਕਵੀ, ਗੁਰਦਿਆਲ ਸਿੰਘ, ਬਲਵੀਰ ਰਾਮ, ਸੁਦਾਗਰ ਸਿੰਘ, ਪਰਵਿੰਦਰ ਸਿੰਘ, ਮਦਨ ਮੱਦੀ ਵੀ ਮੌਜੂਦ ਸਨ|

Leave a Reply

Your email address will not be published. Required fields are marked *