ਸਮਾਜ ਸੇਵੀ ਰਮੇਸ਼ ਦੱਤ ਭਾਜਪਾ ਵਿੱਚ ਸ਼ਾਮਲ
ਐਸ ਏ ਐਸ ਨਗਰ, 1 ਦਸੰਬਰ (ਸ.ਬ.) ਸਮਾਜ ਸੇਵਕ ਅਤੇ ਧਾਰਮਿਕ ਆਗੂ ਰਮੇਸ਼ ਦੱਤ ਸ਼ਰਮਾ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ| ਇਸ ਮੌਕੇ ਹੋਏ ਇਕ ਸਮਾਗਮ ਵਿੱਚ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮਂੈਬਰ ਸੁਖਵਿੰਦਰ ਸਿੰਘ ਗੋਲਡੀ ਨੇ ਉਹਨਾਂ ਨੂੰ ਅੰਗ ਵਸਤਰ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ|
ਰਮੇਸ਼ ਦੱਤ ਸ਼ਰਮਾ ਦੇ ਨਾਲ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਗਦੀਪ ਸਿੰਘ ਲੱਕੀ ਵੀ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ| ਇਸ ਮੌਕੇ ਅਸ਼ੌਕ ਝਾ, ਸਂੈਹਬੀ ਆਨੰਦ, ਅਰੁਣ ਸ਼ਰਮਾ (ਤਿੰਨੇ ਸਾਬਕਾ ਕਂੌਸਲਰ) ਬ੍ਰਾਹਮਣ ਸਭਾ ਦੇ ਪ੍ਰਧਾਨ ਵੀ ਕੇ ਵੈਦ, ਗਣੇਸ਼ ਮਹਾਉਤਸਵ ਕਮੇਟੀ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਭਾਜਪਾ ਦੇ ਕਾਰਜਕਾਰੀ ਮਂੈਬਰ ਪਰਮੇਸ਼ ਵਰਮਾ ਵੀ ਮੌਜੂਦ ਸਨ|
ਜਿਕਰਯੋਗ ਹੈ ਕਿ ਰਮੇਸ਼ ਦੱਤ ਸ਼ਰਮਾ ਗਣੇਸ਼ ਮਹਾਂਉਤਸਵ ਕਮੇਟੀ ਦੇ ਚੇਅਰਮੈਨ, ਮੋਹੀਯਾਲ ਸਭਾ ਦੇ ਸਲਾਹਕਾਰ ਅਤੇ ਸ੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਸਰਪ੍ਰਸਤ ਹਨ|