ਸਮਾਜ ਸੇਵੀ ਸੁਰਿੰਦਰ ਸਿੰਘ ਵਾਲੀਆ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ

ਐਸ ਏ ਐਸ ਨਗਰ, 10 ਜੁਲਾਈ (ਸ.ਬ.) ਅਕਾਲੀ ਕੌਂਸਲਰ ਸ. ਗੁਰਮੀਤ ਸਿੰਘ ਵਾਲੀਆ, ਪੱਤਰਕਾਰ ਗੁਰਮੁੱਖ ਸਿੰਘ ਵਾਲੀਆ ਅਤੇ ਕੰਟਰੈਕਟਰ ਗੁਰਪ੍ਰੀਤ ਸਿੰਘ ਵਾਲੀਆ ਦੇ ਸਵਰਗਵਾਸੀ ਪਿਤਾ ਸ. ਸੁਰਿੰਦਰ ਸਿੰਘ ਵਾਲੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਖੰਨਾ ਨੇੜਲੇ ਪਿੰਡ ਸਾਹਿਬਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਸ. ਸੁਰਿੰਦਰ ਸਿੰਘ ਵਾਲੀਆ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਐਮ ਪੀ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ. ਸੁਰਿੰਦਰ ਸਿੰਘ ਵਾਲੀਆ ਨਾਲ ਉਹਨਾਂ ਦੀ ਬਹੁਤ ਨੇੜਤਾ ਸੀ| ਸ. ਵਾਲੀਆ ਬੇਹੱਦ ਸਾਦਗੀ ਦੀ ਮੂਰਤ ਸਨ| ਉਹਨਾਂ ਦੀ ਮੌਤ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ| ਉਹਨਾਂ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਅਰਦਾਸ ਕੀਤੀ|
ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ, ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ, ਐਸ. ਐਸ. ਪੀ  ਸ੍ਰ. ਵਰਿੰਦਰ ਪਾਲ ਸਿੰਘ, ਐਡਵੋਕੇਟ ਸਿਮਰਨ ਸਿੰਘ ਚੰਦੂਮਾਜਰਾ, ਹਰਦੇਵ ਸਿੰਘ ਚੰਦੂਮਾਜਰਾ, ਠੇਕੇਦਾਰ ਅਵਤਾਰ ਸਿੰਘ ਵਾਲੀਆ, ਏ ਡੀ ਸੀ ਫਤਹਿਗੜ੍ਹ ਸਾਹਿਬ ਲਖਮੀਰ ਸਿੰਘ, ਲੇਬਰਫੈਡ ਪੰਜਾਬ ਦੇ ਐਮ ਡੀ ਪਰਮਿੰਦਰ ਸਿੰਘ ਸੋਹਾਣਾ, ਖੰਨਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ, ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਰਜਿੰਦਰ ਸਿੰਘ ਰਾਣਾ, ਕਮਲਜੀਤ ਸਿੰਘ ਰੂਬੀ, ਸੈਹਬੀ ਆਨੰਦ, ਅਰੁਣ ਸ਼ਰਮਾ, ਅਸ਼ੋਕ ਝਾਅ, ਬੀਬ ਕੁਲਦੀਪ ਕੌਰ ਕੰਗ, ਬੌਬੀ ਕੰਬੋਜ, ਸੁਖਦੇਵ ਸਿੰਘ ਪਟਵਾਰੀ, ਪਰਮਿੰਦਰ ਸਿੰਘ ਤਸਿੰਬਲੀ, ਸੁਰਿੰਦਰ ਸਿੰਘ ਰੋਡਾ, ਪਰਮਜੀਤ ਸਿੰਘ ਕਾਹਲੋਂ, ਹਰਦੀਪ ਸਿੰਘ ਸਰਾਉ, ਅਮਰੀਕ ਸਿੰਘ ਸੋਮਲ, ਗੁਰਮੁੱਖ ਸਿੰਘ ਸੋਹਲ (ਸਾਰੇ ਕੌਂਸਲਰ), ਰਾਜਾ ਕੰਵਰਜੋਤ ਸਿੰਘ, ਬਲਜੀਤ ਸਿੰਘ ਕੁੰਭੜਾ, ਜੋਗਿੰਦਰ ਸਿੰਘ ਸਲੈਚ, ਚੰਚਲ ਸਿੰਘ, ਤੇਜਿੰਦਰ ਸਿੰਘ, ਸੰਦੀਪ ਸਿੰਘ, ਨਿਰੰਜਣ ਸਿੰਘ, ਨਰਿੰਦਰ ਸਿੰਘ ਸੰਧੂ ਸਾਹਿਬਜਾਦਾ ਟਿੰਬਰ ਵਾਲੇ, ਅਕਾਲੀ ਆਗੂ ਪ੍ਰਦੀਪ ਸਿੰਘ ਭਾਰਜ, ਜਸਦੀਪ ਰਾਜ, ਗੁਰਦੀਪ ਸਿੰਘ ਰਾਜਾ, ਸਰਬਜੀਤ ਸਿੰਘ ਪਾਰਸ, ਕੁਲਵੰਤ ਸਿੰਘ ਚੌਧਰੀ ਪ੍ਰਧਾਨ ਵਪਾਰ ਮੰਡਲ, ਮੋਹਰਦੀਪ ਸਿੰਘ, ਡੀ ਐਸ ਪੀ ਰਮਨਦੀਪ ਸਿੰਘ, ਇੰਸਪੈਕਟਰ ਗੁਰਵਿੰਦਰ ਸਿੰਘ ਬੱਲ, ਸ਼ੀਤਲ ਸਿੰਘ ਪੈਟਰਨ ਵਪਾਰ ਮੰਡਲ, ਅਸ਼ਵਨੀ  ਸ਼ਰਮਾ ਸੰਭਾਲਕੀ, ਜਸਰਾਜ ਸੋਨੂੰ ਵੀ  ਮੌਜੂਦ ਸਨ|

Leave a Reply

Your email address will not be published. Required fields are marked *