ਸਮਾਜ ਸੇਵੀ ਸੋਚ ਦੀ ਧਾਰਨੀ ਪਾਰਟੀ ਹੈ ਅਕਾਲੀ ਦਲ : ਕੈਪਟਨ ਸਿੱਧੂ

ਐਸ ਏ ਐਸ ਨਗਰ, 18 ਮਈ (ਸ.ਬ.) ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਹੈ ਕਿ ਅਕਾਲੀ ਦਲ ਸਮਾਜ ਸੇਵੀ ਸੋਚ ਦੀ ਧਾਰਨੀ ਪਾਰਟੀ ਹੈ ਅਤੇ ਇਹ ਪਾਰਟੀ ਦੂਜੀਆਂ ਪਾਰਟੀਆਂ ਵਾਂਗ ਹੋਛੇ ਹੱਥਕੰਡੇ ਨਹੀਂ ਅਪਨਾਉਂਦੀ|
ਕੈਪਟਨ ਸਿੱਧੂ ਨੇ ਹਲਕਾ ਮੁਹਾਲੀ ਦਿਹਾਤੀ ਦੇ ਸਰਕਲ ਪ੍ਰਧਾਨਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਅਕਾਲੀ ਵਰਕਰਾਂ ਨੂੰ ਆਉਣ ਵਾਲੀਆਂ ਪੰਚਾਇਤ ਸੰਮਤੀ, ਜਿਲ੍ਹਾ ਪ੍ਰੀਸਦ ਅਤੇ ਪੰਚਾਇਤੀ ਚੋਣਾਂ ਸਬੰਧੀ ਤਿਆਰੀ ਕਰ ਲੈਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਵਲੋਂ ਆਪੇ ਤੋਂ ਬਾਹਰ ਹੋ ਕੇ ਵਿਆਹਾਂ ਉਪਰ ਕੀਤੇ ਜਾਂਦੇ ਫਾਲਤੂ ਦੇ ਖਰਚ ਨੂੰ ਰੋਕਣ ਲਈ ਪਿੰਡਾਂ ਵਿੱਚ ਕਮੇਟੀਆਂ ਬਣਾਈਆ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਲੋਕ ਵਿਆਹਾਂ ਉਪਰ ਫਾਲਤੂ ਦਾ ਖਰਚ ਨਾ ਕਰਨ| ਉਹਨਾਂ ਕਿਹਾ ਕਿ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਰਾਜਨੀਤੀ ਦੇ ਨਾਲ ਨਾਲ ਸਮਾਜ ਸੇਵਾ ਅਤੇ ਵਾਤਾਵਰਣ ਦੀ ਸੰਭਾਲ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ| ਇਸ ਮੌਕੇ ਉਹਨਾਂ ਨੇ ਹਲਕੇ ਦੇ ਪਿੰਡਾਂ ਵਿੱਚ ਮੁਸਲਿਮ ਕਬਰਸਤਾਨਾਂ ਅਤੇ ਮੜੀਆਂ ਦੀ ਸਫਾਈ ਕਰਨ ਵਾਲੇ ਅਕਾਲੀ ਵਰਕਰਾਂ ਦੀ ਵੀ ਸ਼ਲਾਘਾ ਕੀਤੀ|
ਇਸ ਮੌਕੇ ਸ੍ਰ. ਬਲਵਿੰਦਰ ਸਿੰਘ , ਸ੍ਰ. ਹਰਮਿੰਦਰ ਸਿੰਘ, ਸ੍ਰ. ਅਵਤਾਰ ਸਿੰਘ , ਸ੍ਰ. ਬਲਜੀਤ ਸਿੰਘ (ਸਾਰੇ ਸਰਕਲ ਪ੍ਰਧਾਨ), ਸ੍ਰ. ਨਿਰਮਲ ਸਿੰਘ, ਪ੍ਰਭਜੋਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *