ਸਮਾਜ ਸੇਵੀ ਸੰਸਥਾ ਦੀਦ-ਨੇ-ਦੀਦਾਰ ਦੇ ਅਹੁਦੇਦਾਰਾਂ ਵਲੋਂ ਸਕੂਲ ਦਾ ਦੌਰਾ

ਐਸ. ਏ. ਐਸ ਨਗਰ, 27 ਅਗਸਤ (ਸ.ਬ.) ਦੀਦ-ਨੇ-ਦੀਦਾਰ ਸੰਸਥਾ ਮੁਹਾਲੀ ਦੇ ਅਹੁਦੇਦਾਰਾਂ ਦੀ ਇੱਕ ਟੀਮ ਵਲੋਂ ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਮੁਹਿੰਮ ਤਹਿਤ ਖਰੜ ਨੇੜਲੇ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਜੰਡਪੁਰ ਅਤੇ ਅਭੇਪੁਰ ਦਾ ਦੌਰਾ ਕਰਕੇ ਲਾਇਬ੍ਰੇਰੀ ਲਈ ਕਿਤਾਬਾਂ ਭੇਟ ਕੀਤੀਆਂ| ਸੰਸਥਾ ਦੇ ਮੁਖੀ ਸ੍ਰ. ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਰਾਹੀਂ ਬੱਚਿਆਂ ਨੂੰ ਕਿਤਾਬਾਂ ਪੜ੍ਹਣ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਮੋਬਾਇਲ, ਨਸ਼ੇ ਵਰਗੀ ਆਦਤਾਂ ਤੋਂ ਅਤੇ ਉਨ੍ਹਾਂ ਦੇ ਮਾਰੂ ਪ੍ਰਭਾਵਾਂ ਤੋਂ ਬੱਚ ਸਕਣ|
ਇਸ ਫੇਰੀ ਦੌਰਾਨ ਸੰਸਥਾ ਵੱਲੋਂ ਅਵਲ ਦਰਜਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਹੋਰ ਸਮਾਨ ਵੀ ਭੇਟ ਕੀਤਾ ਗਿਆ ਅਤੇ ਭਵਿੱਖ ਵਿੱਚ ਮਿਹਨਤ ਅਤੇ ਲਗਨ ਨਾਲ ਅੱਗੇ ਵੱਧਣ ਵੱਲ ਪ੍ਰੇਰਿਤ ਕੀਤਾ ਗਿਆ| ਇਸ ਮੌਕੇ ਯੁਵਕ ਸੇਵਾਂਵਾਂ ਕਲੱਬ ਜਕੜਮਾਜਰਾ ਦੇਮੈਂਬਰਾਂ ਹਰਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਬਿੰਦੂ ਸਿੰਘ, ਡੈਵਿਸ, ਗਗਨਪ੍ਰੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *