ਸਮਾਧ ਦੇ ਸੇਵਾਦਾਰ ਵਲੋਂ ਭੂਤ ਕੱਢਣ ਦੇ ਬਹਾਨੇ ਨੌਜਵਾਨ ਲੜਕੀ ਦੀ ਭਾਰੀ ਕੁੱਟਮਾਰ, ਕੁੜੀ ਦੀ ਦਿਮਾਗੀ ਹਾਲਤ ਤੇ ਪਿਆ ਅਸਰ

ਐਸ ਏ ਐਸ ਨਗਰ, 21 ਅਗਸਤ (ਸ.ਬ.) ਨੇੜਲੇ ਪਿੰਡ ਗੀਗੇਮਾਜਰਾ ਦੀ ਇੱਕ ਨੌਜਵਾਨ ਲੜਕੀ ਨੂੰ ਭੂਤ ਕੱਢਣ ਦੇ ਬਹਾਨੇ ਇਕ ਸਮਾਧ ਦੇ ਸੇਵਾਦਾਰ ਵਲੋਂ ਭਾਰੀ ਕੁੱਟਮਾਰ ਕਰਨ ਦੀ ਸੂਚਨਾ ਮਿਲੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੀਗਾਮਾਜਰਾ ਦੀ ਲੜਕੀ ਸ਼ਿੰਦਰ ਕੌਰ ਉਮਰ 18-19 ਸਾਲ, ਜੋ ਕਿ ਨੌਵੀਂ ਜਮਾਤ ਤੱਕ ਪੜੀ ਹੈ, ਨੂੰ 10 ਅਗਸਤ ਨੂੰ ਬੁਖਾਰ ਹੋਇਆ ਸੀ, ਉਸਦਾ ਅਨਪੜ ਪਰਿਵਾਰ  ਉਸਨੂੰ ਡਾਕਟਰਾਂ ਕੋਲ ਲੈਕੇ ਜਾਣ ਦੀ ਥਾਂ ਬਾਬਿਆਂ ਦੇ ਚੱਕਰ ਵਿਚ ਪੈ ਗਿਆ ਅਤੇ ਪਿੰਡ ਨਗਾਰੀ ਦੀ ਗੁੱਗਾ ਮਾੜੀ ਤੇ ਲੈ ਗਿਆ| ਜਿਥੇ ਕਿ ਸੇਵਾਦਾਰ ਸੁਖਵਿੰਦਰ ਨੇ ਉਸ ਕੁੜੀ ਵਿਚੋਂ ਭੂਤ ਕੱਢਣ ਦੇ ਨਾਮ ਉਪਰ  ਇਸ ਕੁੜੀ ਨੂੰ ਬੁਰੀ ਤਰਾਂ ਕੁਟਿਆ ਮਾਰਿਆ|  ਫਿਰ ਇਹ ਕਹਿ ਕੇ ਸ਼ਾਮ ਨੂੰ ਫਿਰ ਬੁਲਾ ਲਿਆ ਕਿ ਸ਼ਾਮ ਨੂੰ ਇਸ ਸਮਾਧ ਉਪਰ ਚੌਂਕੀ ਲੱਗਦੀ ਹੈ, ਉਥੇ ਭੂਤ ਕੱਢਿਆ ਜਾਵੇਗਾ| ਸ਼ਾਮ ਨੂੰ ਇਕ ਹੋਰ                          ਸੇਵਾਦਾਰਨੀ ਬਲਜੀਤ ਕੌਰ ਨੇ ਇਸ ਕੁੜੀ ਵਿਚੋਂ ਭੂਤ ਕੱਢਣ ਦੇ ਨਾਮ ਉਪਰ ਇਸ ਕੁੜੀ ਦੀ ਭਾਰੀ ਕੁੱਟਮਾਰ ਕੀਤੀ| ਇਸ ਤੋਂ ਬਾਅਦ ਇਸ ਕੁੜੀ ਨੂੰ ਆਸ ਪਾਸ ਦੇ ਲੋਕਾਂ ਨੇ ਬਚਾਇਆ ਅਤੇ ਇਸ ਪਰਿਵਾਰ ਨੂੰ ਕੁੜੀ ਨੂੰ ਡਾਕਟਰਾਂ ਕੋਲ ਲੈ ਕੇ ਜਾਣ ਦੀ ਸਲਾਹ  ਦਿਤੀ| ਜਿਸ ਤੋਂ ਬਾਅਦ ਇਹ ਪਰਿਵਾਰ ਤਰਕਸ਼ੀਲ ਸੁਸਾਇਟੀ ਦੇ ਜੋਨ ਆਗੂ ਸਤਨਾਮ ਦਾਉਂ ਦੇ ਸੰਪਰਕ ਵਿਚ ਆਇਆ, ਜਿਸ ਨੇ ਇਸ ਕੁੜੀ ਨੂੰ  ਸਿਵਲ ਹਸਪਤਾਲ ਫੇਜ 6 ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਨੇ ਇਸ ਕੁੜੀ ਨੂੰ ਸਰਕਾਰੀ ਹਸਪਤਾਲ  ਸੈਕਟਰ 32 ਚੰਡੀਗੜ੍ਹ ਵਿਖੇ ਰੈਫਰ ਕਰ ਦਿਤਾ| ਉਸ ਹਸਪਤਾਲ ਵਿਚ ਦੋ ਦਿਨ ਰੱਖਣ ਤੋਂ ਬਾਅਦ ਡਾਕਟਰਾਂ ਨੇ ਇਸ ਕੁੜੀ ਨੂੰ ਘਰ ਭੇਜ ਦਿਤਾ| ਇਸ ਸਮੇਂ ਇਸ ਕੁੜੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ|  ਇਸ ਦੌਰਾਨ ਇਸ ਪਰਿਵਾਰ ਨੇ ਸੋਹਾਣਾ ਥਾਣੇ ਵਿਚ ਸਮਾਧ ਦੇ ਸੇਵਕ ਸੁਖਵਿੰਦਰ ਸਿੰਘ, ਬਿੱਟੂ ਭਗਤ , ਬਲਜੀਤ ਕੌਰ ਦੇ ਖਿਲਾਫ ਸ਼ਿਕਾਇਤ ਦਿਤੀ ਹੈ, ਜਿਸ ਉਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ|  ਇਸ ਮੌਕੇ ਤਰਕਸ਼ੀਲ ਆਗੂ ਸਤਨਾਮ ਦਾਉਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇਗਾ|

Leave a Reply

Your email address will not be published. Required fields are marked *