ਸਮਾਰਟ ਮੋਬਾਈਲ ਫੋਨ ਦੀ ਵੱਧ ਵਰਤੋਂ ਨਾਲ ਬੱਚਿਆ ਵਿੱਚ ਵੱਧਦਾ ਹੈ ਅੰਨੇਪਨ ਦਾ ਖਤਰਾ : ਮਾਹਿਰ

ਚੰਡੀਗੜ੍ਹ, 9 ਨਵੰਬਰ (ਸ.ਬ.) ਪੀ ਜੀ ਆਈ ਚੰਡੀਗੜ੍ਹ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬੱਚਿਆਂ ਵਿੱਚ ਸਮਾਰਟ ਫੋਨ ਦੀ ਵਰਤੋਂ ਦਾ ਵੱਧਦਾ ਰੁਝਾਨ ਉਹਨਾਂ ਵਿੱਚ ਅੰਨੇਪਨ ਦੇ ਖਤਰੇ ਨੂੰ ਵਧਾਉਂਦਾ ਹੈ| ਪੀ ਜੀ ਆਈ ਦੇ ਐਡਵਾਂਸ ਆਈ ਸੈਂਟਰ ਦੇ ਮਾਹਿਰ ਡਾਕਟਰਾਂ ਵਲੋਂ ਕੀਤੀ ਗਈ ਖੋਜ ਅਨਸਾਰ ਸਮਾਰਟ ਫੋਨ ਦੀ ਵੱਧਦੀ ਵਰਤੋਂ ਕਾਰਨ ਬੱਚਿਆ ਵਿੱਚ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ|
ਮਾਹਿਰਾਂ ਅਨੁਸਾਰ ਬੱਚਿਆਂ ਵਿੱਚ ਸਮਾਰਟ ਫੋਨ ਦੀ ਵਰਤੋਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ| ਪੀ ਜੀ ਆਈ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਬੱਚਿਆਂ ਦੇ ਮਾਂਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬੱਚਿਆਂ ਨੂੰ ਸਮਾਰਟ ਫੋਨ ਨਾ ਦਿੱਤੇ ਜਾਣ| ਪੀ ਜੀ ਆਈ ਦੇ ਡਾਕਰਟਰਾਂ ਡਾ. ਸਲਵੀਨ, ਡਾ. ਮਨਪ੍ਰੀਤ ਅਤੇ ਡਾ. ਜਸਪ੍ਰੀਤ ਸੁਖੀਜਾ ਵਲੋਂ ਕੀਤੀ ਗਈ ਖੋਜ ਵਿੱਚ ਇਹ ਗੱਲ ਸਾਮ੍ਹਣੇ ਆਈ ਹੈ ਕਿ ਬੱਚਿਆਂ ਵਲੋਂ ਕੀਤੀ ਜਾਂਦੀ ਸਮਾਰਟ ਫੋਨ ਦੀ ਵਰਤੋਂ ਕਾਰਨ ਅੱਖਾਂ ਨੂੰ ਨੁਕਸਾਨ ਹੰਦਾ ਹੈ|
ਖੋਜ ਵਿੱਚ ਸਾਮ੍ਹਣੇ ਆਇਆ ਕਿ 8 ਤੋਂ 12 ਸਾਲ ਦੇ ਤਿੰਨ ਬੱਚਿਆਂ (ਜਿਹੜੇ ਰੋਜਾਨਾਂ ਚਾਰ ਘੰਟੇ ਸਮਾਰਟ ਫੋਨ ਦੀ ਵਰਤੋਂ ਕਰਦੇ ਸਨ) ਵਲੋਂ ਸਮਾਰਟ ਫੋਟ ਦੀ ਵਰਤੋਂ ਉਪਰੰਤ ਉਹਨਾਂ ਨੂੰ ਦੋ ਦੋ ਦਿਖਣ ਦੀ ਸਮੱਸਿਆ ਆਉਣ ਲੱਗ ਪਈ ਸੀ ਜਿਹੜੀ ਸਮਰਟ ਫੋਨ ਦੀ ਵਰਤੋਂ ਤੇ ਰੋਕ ਲਗਾਉਣ ਨਾਲ ਠੀਕ ਹੋ ਗਈ|ਇਸ ਸੰਬੰਧੀ ਖੋਜ ਪੱਤਰ ਇਸ ਮਹੀਨੇ ਦੀ ਨਿਊਰੋਆਪਥੈਲਮਾਜੀ ਜਨਰਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ| ਪੀ ਜੀ ਆਈ ਦੇ ਬੁਲਾਰੇ ਅਨੁਸਾਰ ਪੀ ਜੀ ਆਈ ਦੇ ਐਡਵਾਂਸ ਕੇਅਰ ਵਿੰਗ ਵਲੋਂ ਸਮਾਰਟ ਫੋਨਾਂ ਦੇ ਅੱਖਾਂ ਤੇ ਹੋਣ ਵਾਲੇ ਨਾਂਹ ਪੱਖੀ ਅਸਰ ਦੀ ਵਿਆਪਕ ਜਾਂਚ ਦਾ ਕੰਮ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *