ਸਮਾਰਟ ਵੰਡਰ ਸਕੂਲ ਦੇ ਬੱਚਿਆਂ ਵਲੋਂ ਫੇਜ਼ 7 ਦੇ ਮੰਦਰ ਦਾ ਦੌਰਾ

ਐਸ ਏ ਐਸ ਨਗਰ, 29 ਅਗਸਤ (ਸ.ਬ.) ਸਮਾਰਟ ਵੰਡਰ ਸਕੂਲ ਫੇਜ਼ 7 ਵਲੋਂ ਬੱਚਿਆਂ ਨੂੰ ਜਨਮਅਸ਼ਟਮੀ ਪ੍ਰਤੀ ਜਾਗਰੂਕ ਕਰਨ ਲਈ ਸਥਾਨਕ ਫੇਜ਼ 7 ਵਿਚਲੇ ਸਨਾਤਨ ਧਰਮ ਮੰਦਰ ਦਾ ਦੌਰਾ ਕਰਵਾਇਆ ਗਿਆ| ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਨਿਰਮਲ ਕੌਸ਼ਲ ਅਤੇ ਕਮੇਟੀ ਮਂੈਬਰਾਂ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਸਨਾਤਨ ਧਰਮ ਅਤੇ ਜਨਮ ਅਸ਼ਟਮੀ ਸਬੰਧੀ ਜਾਣਕਾਰੀ ਦਿੰਦਿਆਂ ਧਾਰਮਿਕ ਕੰਮਾਂ ਲਈ ਜਾਗਰੂਕ ਕੀਤਾ ਗਿਆ|
ਇਸ ਮੌਕੇ ਸ੍ਰੀ ਨਿਰਮਲ ਕੌਂਸਲ ਨੇ ਸਕੂਲ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਸਕੂਲਾਂ ਵਾਲਿਆਂ ਨੂੰ ਵੀ ਹਰੇਕ ਤਿਉਹਾਰ ਮੌਕੇ ਸੰਬੰਧਿਤ ਧਰਮ ਅਸਥਾਨਾਂ ਦਾ ਦੌਰਾ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਆਪਣੇ ਧਰਮ ਅਤੇ ਤਿਉਹਾਰਾਂ ਬਾਰੇ ਸਹੀ ਜਾਣਕਾਰੀ ਹਾਸਿਲ ਹੋ ਸਕੇ| ਇਸ ਮੌਕੇ ਬੱਚਿਆਂ ਨੂੰ ਪ੍ਰਸ਼ਾਦ ਦੇ ਰੂਪ ਫਰੂਟੀਆਂ ਅਤੇ ਬਿਸਕੁਟ ਵੰਡੇ ਗਏ|

Leave a Reply

Your email address will not be published. Required fields are marked *