ਸਮਾਰਟ ਵੰਡਰ ਸਕੂਲ ਵਿੱਚ ਸੈਮੀਨਾਰ ਲਗਾਇਆ

ਐਸ. ਏ. ਐਸ. ਨਗਰ, 10 ਅਗਸਤ (ਸ.ਬ.) ਮੁਹਾਲੀ ਸਥਿਤ ਸਮਾਰਟ ਵੰਡਰ ਸਕੂਲ ਸੈਕਟਰ -71 ਵਿਖੇ ਸ੍ਰੀ ਕੁਲਦੀਪ ਸਿੰਘ ਚਾਹਲ ਆਈ. ਪੀ. ਐਸ., ਸੀਨੀਅਰ ਪੁਲੀਸ ਕਪਤਾਨ ਮੁਹਾਲੀ, ਸ੍ਰੀ ਅਮਰੋਜ਼ ਸਿੰਘ ਅਤੇ ਪੀ. ਪੀ. ਐਸ ਜਿਲ੍ਹਾ ਕਮਿਊਨਿਟੀ ਪੁਲੀਸ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਸ੍ਰੀ ਗੁਰਿੰਦਰ ਸਿੰਘ, ਡੀ. ਐਸ. ਐਸ. ਟੀ. ਸ੍ਰੀ ਦਵਿੰਦਰ ਸਿੰਘ ਨੇਗੀ, ਸ੍ਰੀ ਬਲਜੀਤ ਸਿੰਘ ਸਬ ਡੀਵਿਜ਼ਨ ਇੰਚਾਰਜ ਸਿਟੀ -1 ਵਲੋਂ ਨਸ਼ਿਆਂ ਵਿਰੋਧੀ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ ਗਿਆ| ਇਹ ਸੈਮੀਨਾਰ ਐਨ . ਜੀ. ਓ ਸਮਸ਼ੀਰ ਸਟੈਡਿੰਗ ਫਾਰ ਹਿਊਮਨ ਰਾਈਟਸ ਵਲੋਂ ਕਰਵਾਇਆ ਗਿਆ ਜੋ ਹਰ ਮਹੀਨੇ ਸੈਮੀਨਾਰ ਲਗਾ ਕੇ ਨਸ਼ਿਆਂ ਪ੍ਰਤੀ ਸੁਚੇਤ ਕਰਦੇ ਹਨ| ਇਸ ਐਨ ਜੀ ਓ ਦੀ ਪ੍ਰਧਾਨ ਸਮਸ਼ੀਰ ਰਾਣਾ ਟੰਡਨ ਅਤੇ ਚੀਫ ਅਡਵਾਈਜਰ ਨਿਸ਼ਾ ਨੰਦਾ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਵਲੋਂ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਚਾਈਲਡ ਅਬੀਉਜ਼, ਡਰੱਗ ਐਡੀਕਸ਼ਨ, ਡਿਪਰੈਸ਼ਨ ਅਤੇ ਯੂਥ ਦੀਆਂ ਹੋਰ ਸੱਮਸਿਆਵਾਂ ਤੋਂ ਬੱਚਿਆਂ ਨੂੰ ਜਾਗਰੂਕ ਕਰਵਾਇਆ ਜਾਂਦਾ ਹੈ|

Leave a Reply

Your email address will not be published. Required fields are marked *