ਸਮਾਰਟ ਸਿਟੀ ਦੇ ਨਾਲ ਕਾ੍ਰਈਮ ਸਿਟੀ ਬਣਿਆ ਚੰਡੀਗੜ੍ਹ

ਚੰਡੀਗੜ੍ਹ, 17 ਫਰਵਰੀ (ਰਾਹੁਲ) ਚੰਡੀਗੜ੍ਹ ਸਮਾਰਟ ਸਿਟੀ ਦੇ ਨਾਲ ਨਾਲ ਕ੍ਰਾਈਮ ਸਿਟੀ ਵੀ ਬਣ ਗਿਆ ਹੈ| ਇਸ ਦਾ ਕਾਰਨ ਪੁਲੀਸ ਦੀ ਲਾਪਰਵਾਹੀ ਦੇ ਨਾਲ ਨਾਲ ਅਪਰਾਧੀਆਂ ਦਾ ਚੁਸਤ ਚਲਾਕ ਹੋਣਾ ਵੀ ਹੈ|
ਹਰ ਦਿਨ ਹੀ ਚੰਡੀਗੜ੍ਹ ਵਿਚ ਕਿਸੇ ਨਾ ਕਿਸੇ ਪਾਸੇ ਚੋਰੀ ਦੀ ਵਾਰਦਾਤ ਹੋ ਜਾਂਦੀ ਹੈ ਅਤੇ ਚੋਰ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ ਬਾਅਦ ਵਿਚ ਚੰਡੀਗੜ੍ਹ ਪੁਲੀਸ ਸੀ ਸੀ ਟੀ ਵੀ ਕੈਮਰੇ ਖੰਗਾਲਦੀ ਨਜਰ ਆਉਂਦੀ ਹੈ| ਹਰ ਦਿਨ ਹੀ ਚੰਡੀਗੜ੍ਹ ਵਿਚ ਚੋਰੀ ਦੇ ਨਾਲ ਨਾਲ ਝਪਟਮਾਰੀ ਅਤੇ ਲੁਟਮਾਰ ਅਤੇ ਕਤਲ ਤਕ ਦੇ ਮਾਮਲੇ ਸਾਹਮਣੇ ਆ ਰਹੇ ਹਨ| ਜਿਸ ਤੋਂ ਸਾਬਤ ਹੁੰਦਾ ਹੈ ਕਿ ਚੰਡੀਗੜ੍ਹ ਦੀ ਪੁਲੀਸ ਕਾਫੀ ਸੁਸਤ ਹੈ|
ਚੰਡੀਗੜ੍ਹ ਵਿਚ ਕੁਲ 13 ਪੁਲੀਸ ਸਟੇਸ਼ਨ, 1 ਮਹਿਲਾ ਪੁਲੀਸ ਸਟੇਸਨ, 12 ਪੁਲੀਸ ਚੌਕੀਆਂ ਹਨ| ਇਹਨਾਂ ਵਿਚ ਵੱਡੀ ਗਿਣਤੀ ਵਿਚ ਪੁਲੀਸ ਜਵਾਨ ਤੈਨਾਤ ਹਨ ਇਸਦੇ ਬਾਵਜੂਦ ਹਰ ਦਿਨ ਹੀ ਚੰਡੀਗੜ੍ਹ ਦੇ ਕਿਸੇ ਨਾ ਕਿਸੇ ਇਲਾਕੇ ਵਿਚ ਅਪਰਾਧਿਕ ਵਾਰਦਾਤ ਹੁੰਦੀ ਰਹਿੰਦੀ ਹੈ| ਚੰਡੀਗੜ੍ਹ ਪੁਲੀਸ ਕੋਲ ਸਭ ਤੋਂ ਜਿਆਦਾ ਪੀ ਸੀ ਆਰ ਗੱਡੀਆਂ ਅਤੇ ਕਰਮਚਾਰੀ ਮੌਜੂਦ ਹਨ ਫਿਰ ਵੀ ਨਿਤ ਦਿਨ ਵਾਪਰਦੀਆਂ ਅਪਰਾਧਿਕ ਵਾਰਦਾਤਾਂ ਚੰਡੀਗੜ੍ਹ ਪੁਲੀਸ ਦੀ ਕਾਰਗੁਜਾਰੀ ਉਪਰ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ|

Leave a Reply

Your email address will not be published. Required fields are marked *