ਸਮਾਰਟ ਸਿਟੀ ਦੇ ਨਾਲ ਹੀ ਕ੍ਰਾਈਮ ਸਿਟੀ ਵੀ ਬਣਿਆ ਚੰਡੀਗੜ੍ਹ

ਚੰਡੀਗੜ੍ਹ, 17 ਮਾਰਚ (ਰਾਹੁਲ) ਚੰਡੀਗੜ੍ਹ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਪਰ ਜਿਸ ਤਰੀਕੇ ਨਾਲ ਚੰਡੀਗੜ੍ਹ ਵਿੱਚ ਅਪਰਾਧ ਵੱਧ ਗਏ ਹਨ, ਉਸ ਨਾਲ ਇਹ ਸ਼ਹਿਰ ਕ੍ਰਾਈਮ ਸਿਟੀ ਵੀ ਬਣਦਾ ਜਾ ਰਿਹਾ ਹੈ| ਚੰਡੀਗੜ੍ਹ ਵਿੱਚ ਕਦੇ ਲੁੱਟ ਖੋਹ, ਕਦੇ ਚੈਨੀ ਖੋਹਣ, ਕਦੇ ਡਕੈਤੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ| ਚੰਡੀਗੜ੍ਹ ਦੀ ਸਾਊਥ ਡਵੀਜਨ ਵਿੱਚ ਸਭ ਤੋਂ ਜਿਆਦਾ ਕਾ੍ਰਈਮ ਦੀਆਂ ਘਟਨਾਵਾਂ ਵਾਪਰ ਚੁਕੀਆਂ ਹਨ| ਪਿਛਲੇ ਦਿਨੀਂ ਵੀ ਕੁਝ ਬਦਮਾਸਾਂ ਨੇ ਚੰਡੀਗੜ੍ਹ ਦੇ ਸੈਕਟਰ 35 ਵਿੱਚ ਪਿਸਤੌਲ ਦੀ ਨੋਕ ਤੇ ਕਾਰ ਲੁੱਟ ਲਈ ਅਤੇ ਭੱਜ ਗਏ ਸਨ| ਚੰਡੀਗੜ੍ਹ ਵਿੱਚ ਆਏ ਦਿਨ ਅਪਰਾਧ ਹੁੰਦੇ ਰਹਿੰਦੇ ਹਨ ਪਰ ਪੁਲੀਸ ਇਹਨਾਂ ਅਪਰਾਧਾਂ ਨੂੰ ਨੱਥ ਪਾਉਣ ਵਿੱਚ ਅਸਫਲ ਰਹਿੰਦੀ ਹੈ| ਚੰਡੀਗੜ੍ਹ ਵਿੱਚ ਅਪਰਾਧੀ ਜਿੱਥੇ ਚੁਸਤ ਹਨ ਉੱਥੇ ਹੀ ਪੁਲੀਸ ਸੁਸਤ ਹੈ| ਬੀਤੀ 8 ਮਾਰਚ ਨੂੰ ਵੀ ਸੈਕਟਰ 44 ਦੀ ਇਕ ਔਰਤ ਦੀ ਚੈਨੀ ਖੋਹ ਕੇ ਅਪਰਾਧੀ ਫਰਾਰ ਹੋ ਗਏ ਸਨ|
ਚੰਡੀਗੜ੍ਹ ਵਿੱਚ ਵਧਦੇ ਅਪਰਾਧਾਂ ਕਾਰਨ ਲੋਕ ਇਸ ਨੂੰ ਸਮਾਰਟ ਸਿਟੀ ਦੇ ਨਾਲ ਨਾਲ ਹੁਣ ਕ੍ਰਾਈਮ ਸਿਟੀ ਵੀ ਕਹਿਣ ਲੱਗੇ ਹਨ|

Leave a Reply

Your email address will not be published. Required fields are marked *