ਸਮੁੰਦਰ ਤੇ ਬਣਾਇਆ ਦੁਨੀਆ ਦਾ ਸਭ ਤੋਂ ਲੰਬਾ ਪੁਲ, ਇਲੈਕਟ੍ਰਿਕ ਵਾਹਨਾਂ ਲਈ ਹੋਣਗੇ ਚਾਰਜਿੰਗ ਸਟੇਸ਼ਨ

ਬੀਜਿੰਗ, 11 ਜੁਲਾਈ (ਸ.ਬ.)  ਚੀਨ ਨੇ ਸਮੁੰਦਰ ਉਤੇ ਦੁਨੀਆ ਦੇ ਸਭ ਤੋਂ ਲੰਬੇ ਪੁਲ ਦਾ ਨਿਰਮਾਣ ਕੀਤਾ ਹੈ| ਇਹ ਹਾਂਗਕਾਂਗ, ਚੀਨ ਦੇ ਝੁਹਾਈ ਸ਼ਹਿਰ ਅਤੇ ਮਕਾਉ ਨੂੰ ਜੋੜੇਗਾ | 55 ਕਿਮੀ ਲੰਬੇ ਵਾਈ ਸਰੂਪ ਦੇ ਇਸ ਪੁਲ ਦਾ ਨਿਰਮਾਣ ਕੰਮ ਸ਼ੁੱਕਰਵਾਰ ਨੂੰ ਪੂਰਾ ਕੀਤਾ ਗਿਆ| ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਬਣਾਉਣ ਵਿਚ ਸੱਤ ਸਾਲ ਲੱਗੇ|
ਪੁਲ ਨੂੰ ਸਾਲ ਦੇ ਅਖੀਰ ਤੱਕ ਖੋਲ ਦਿੱਤਾ ਜਾਵੇਗਾ| ਇਸ ਦੇ ਸ਼ੁਰੂ ਹੋਣ ਨਾਲ ਹਾਂਗਕਾਂਗ ਅਤੇ ਝੁਹਾਈ ਦੇ ਵਿਚਾਲੇ ਦਾ ਸਫਰ ਤਿੰਨ ਘੰਟੇ ਦੀ ਜਗ੍ਹਾ ਸਿਰਫ਼ ਅੱਧੇ ਘੰਟੇ ਵਿਚ ਪੂਰਾ ਹੋ ਜਾਵੇਗਾ| ਇਸ ਪੁਲ ਨਾਲ ਲੱਗੇ ਨਕਲੀ ਟਾਪੂ ਉਤੇ ਇਲੈਕਟਰਿਕ ਵਾਹਨਾਂ ਨੂੰ ਰਿਚਾਰਜ ਕਰਨ ਲਈ ਚਾਰਜਿੰਗ ਸਟੇਸ਼ਨ ਬਣਾਏ ਜਾਣਗੇ | 1.30 ਕਰੋੜ ਡਾਲਰ (84 ਕਰੋੜ ਰੁਪਏ) ਦੀ ਲਾਗਤ ਨਾਲ 550 ਚਾਰਜਿੰਗ ਸਟੇਸ਼ਨ ਸਥਾਪਤ ਹੋਣਗੇ| ਇਸ ਸਾਲ ਦੇ ਅੰਤ ਤੱਕ ਇਹ ਸਟੇਸ਼ਨ ਕੰਮ ਕਰਨਾ ਸ਼ੁਰੂ ਕਰ ਦੇਣਗੇ|

Leave a Reply

Your email address will not be published. Required fields are marked *