ਸਮੁੰਦਰ ਵਿੱਚ ਹਵਾਈ ਅੱਡੇ ਬਣਾਉਣ ਦੀ ਤਿਆਰੀ

ਨਾਗਰ ਜਹਾਜਰਾਣੀ ਮੰਤਰਾਲੇ ਵੱਲੋਂ ਦੇਸ਼ ਵਿੱਚ ਸਮੁੰਦਰਾਂ ਵਿੱਚ ਹਵਾਈ ਅੱਡੇ ਬਣਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰਨਾ ਮਹੱਤਵਪੂਰਨ ਘਟਨਾ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਤੀਰਥ ਸਥਾਨਾਂ ਅਤੇ ਸੈਰ ਸਪਾਟਾ ਸਥਾਨਾਂ ਲਈ ਵਿਸ਼ੇਸ਼ ਆਵਾਜਾਈ ਸਹੂਲਤ ਦੀ ਗੱਲ ਲੰਬੇ ਸਮੇਂ ਤੋਂ ਕਰ ਰਹੇ ਹਨ| ਪਹਿਲਾਂ ਉਨ੍ਹਾਂ ਨੇ ਇਸਦੇ ਲਈ ਵਿਸ਼ੇਸ਼ ਰੇਲ ਅਤੇ ਬੱਸਾਂ ਦੀ ਗੱਲ ਕੀਤੀ, ਜਿਨ੍ਹਾਂ ਵਿੱਚ ਕੁੱਝ ਸ਼ੁਰੂ ਵੀ ਹੋ ਚੁੱਕੇ ਹਨ| Jੈਫੀਬਿਅਨ ਮਤਲਬ ਪਾਣੀ ਅਤੇ ਹਵਾ ਦੋਵਾਂ ਵਿੱਚ ਉੜਾਨ ਭਰਨ ਵਾਲੇ ਜਹਾਜਾਂ ਦੇ ਪਰਿਚਾਲਨ ਦੀ ਯੋਜਨਾ ਵੀ ਉਨ੍ਹਾਂ ਦੇ ਦਿਮਾਗ ਦੀ ਉਪਜ ਹੈ| ਕੁੱਝ ਸਮਾਂ ਪਹਿਲਾਂ ਤੱਕ ਇਸਨੂੰ ਕਲਪਨਾ ਮੰਨਣ ਵਾਲਿਆਂ ਨੂੰ ਜਵਾਬ ਦੇਣ ਲਈ ਉਨ੍ਹਾਂ ਨੇ ਗੁਜਰਾਤ ਚੋਣਾਂ ਤੋਂ ਪਹਿਲਾਂ ਖੁਦ ਅਜਿਹੇ ਜਹਾਜ ਤੋਂ ਇੱਕ ਯਾਤਰਾ ਕੀਤੀ ਸੀ| ਉਦੋਂ ਤੋਂ ਮੰਨਿਆ ਜਾ ਰਿਹਾ ਸੀ ਕਿ ਇਸ ਸੰਬੰਧ ਵਿੱਚ ਛੇਤੀ ਹੀ ਘੋਸ਼ਣਾ ਹੋਵੇਗੀ| ਨਾਗਰ ਜਹਾਜਰਾਣੀ ਮਹਾਨਿਦੇਸ਼ਾਲੇ (ਡੀਜੀਸੀਏ) ਨੇ ਇਸ ਸੰਬੰਧ ਵਿੱਚ ਪਿਛਲੇ ਜੂਨ ਵਿੱਚ ਹੀ ਨਿਯਮਨ ਜਾਰੀ ਕੀਤਾ ਸੀ, ਜਿਸ ਵਿੱਚ ਸਮੁੰਦਰਾਂ ਵਿੱਚ ਬਣੇ ਏਅਰੋਡਰਮ ਦੇ ਲਾਇਸੈਂਸ ਦੀਆਂ ਜਰੂਰਤਾਂ ਅਤੇਪ੍ਰਕ੍ਰਿਆਵਾਂ ਦਾ ਜਿਕਰ ਕੀਤਾ ਗਿਆ ਸੀ| ਇਸ ਖੇਤਰ ਵਿੱਚ ਵਪਾਰ ਦੀਆਂ ਕਿੰਨੀਆਂ ਸੰਭਾਵਨਾਵਾਂ ਹਨ, ਕਿੰਨੇ ਲੋਕ ਏਫੀਬਿਅਨ ਜਹਾਜ਼ਾਂ ਤੋਂ ਯਾਤਰਾ ਕਰਨਾ ਪਸੰਦ ਕਰਣਗੇ, ਇਸ ਬਾਰੇ ਵਿੱਚ ਕੋਈ ਨਿਸ਼ਚਿਤ ਸੰਖਿਆ ਨਹੀਂ ਹੈ, ਇਸ ਲਈ ਇਸਦੀ ਸ਼ੁਰੂਆਤ ਪ੍ਰਯੋਗ ਦੇ ਤੌਰ ਤੇ ਹੀ ਹੋਵੇਗੀ| ਨਦੀਆਂ, ਝੀਲਾਂ ਅਤੇ ਸਮੁੰਦਰੀ ਸਥਾਨਾਂ ਨਾਲ ਜੁੜੇ ਤੀਰਥਸਥਾਨਾਂ ਅਤੇ ਸੈਰ ਸਪਾਟਾ ਸਥਾਨਾਂ ਤੇ ਹੀ ਇਹ ਸੇਵਾ ਸੰਭਵ ਹੈ ਇਸ ਲਈ ਉਨ੍ਹਾਂ ਥਾਵਾਂ ਤੇ ਹਵਾਈ ਅੱਡੇ ਬਣਨਗੇ| ਪ੍ਰਾਯੋਗਿਕ ਤੌਰ ਤੇ ਭਾਰਤੀ ਜਹਾਜਰਾਣੀ ਅਥਾਰਟੀ (ਏਏਆਈ) ਨੇ ਇਸ ਦੇ ਉੜੀਸਾ, ਗੁਜਰਾਤ, ਅਸਮ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਥਾਂਵਾਂ ਦੀ ਪਹਿਚਾਣ ਪਹਿਲਾਂ ਹੀ ਕਰ ਲਈ ਹੈ| ਪਹਿਲੇ ਪੜਾਅ ਵਿੱਚ ਉੜੀਸਾ ਵਿੱਚ ਚਿਲਕਾ ਝੀਲ ਅਤੇ ਗੁਜਰਾਤ ਵਿੱਚ ਸਰਦਾਰ ਸਰੋਵਰ ਬੰਨ੍ਹ ਅਤੇ ਸਾਬਰਮਤੀ ਰਿਵਰ ਫਰੰਟ ਤੇ ਇਨ੍ਹਾਂ ਦੇ ਲਈ ਹਵਾਈ ਅੱਡੇ ਬਣਨਗੇ| ਜਦੋਂ ਤੱਕ ਹਵਾਈ ਅੱਡਿਆਂ ਅਤੇ ਜਹਾਜ਼ ਅੱਡਿਆਂ ਦੀ ਉਸਾਰੀ ਹੋ ਕੇ ਇਸਦਾ ਪਰਿਚਾਲਨ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਇਸਦੀ ਪੂਰੀ ਰੂਪ ਰੇਖਾ ਸਪੱਸ਼ਟ ਨਹੀਂ ਹੋਵੇਗੀ| ਸੁਭਾਵਿਕ ਹੀ ਸਮੁੰਦਰਾਂ ਵਿੱਚ ਬਣੇ ਏਅਰੋਡਰਮ ਲਈ ਅਪਲਾਈ ਕਰਨ ਵਾਲੇ ਕਿਸੇ ਵੀ ਨਿਕਾਏ ਨੂੰ ਰੱਖਿਆ ਮੰਤਰਾਲੇ, ਗ੍ਰਹਿ ਮੰਤਰਾਲੇ, ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਅਤੇ ਨੌਵਹਨ ਮੰਤਰਾਲੇ ਸਮੇਤ ਵੱਖ-ਵੱਖ ਅਥਾਰਟੀਆਂ ਦੀ ਮਨਜ਼ੂਰੀ ਲੈਣੀ ਹੋਵੇਗੀ ਅਤੇ ਇਸ ਵਿੱਚ ਵੀ ਸਮਾਂ ਲੱਗੇਗਾ| ਪਰ ਹੈ ਇਹ ਬਹੁਤ ਹੀ ਆਕਰਸ਼ਕ ਯੋਜਨਾ| ਬਹੁਤ ਸਾਰੇ ਯਾਤਰੀ ਇਸ ਸੇਵਾ ਦਾ ਲਾਭ ਚੁੱਕਣਾ ਚਾਹੁਣਗੇ| ਇਸ ਨਾਲ ਸਮੇਂ ਦੀ ਵੀ ਬਚਤ ਹੋਵੇਗੀ ਅਤੇ ਸੜਕ ਮਾਰਗ ਆਵਾਜਾਈ ਤੋਂ ਭੀੜ ਘੱਟ ਹੋਵੇਗੀ| ਉਂਝ ਵੀ ਨਾਗਰ ਜਹਾਜਰਾਣੀ ਮੰਤਰਾਲਾ ਉੜਾਨ ਯੋਜਨਾ ਦੇ ਤੀਸਰੇ ਪੜਾਅ ਦੇ ਤਹਿਤ ਸੀਪਲੇਨ ਦਾ ਪਰਿਚਾਲਨ ਸ਼ੁਰੂ ਕਰਨ ਦੇ ਪ੍ਰਸਤਾਵ ਉਤੇ ਵਿਚਾਰ ਕਰ ਰਿਹਾ ਹੈ| ਇਹ ਇੱਕ ਤਰ੍ਹਾਂ ਨਾਲ ਉਸੇ ਦੀ ਸ਼ੁਰੂਆਤ ਹੋਵੇਗੀ|
ਪ੍ਰਵੀਨ ਕੁਮਾਰ

Leave a Reply

Your email address will not be published. Required fields are marked *