ਸਮੇਂ ਦੀਆਂ ਸਰਕਾਰਾਂ ਨੇ ਨਹੀਂ ਲਈ ਵਾਲਮੀਕੀ ਸਮਾਜ ਦੀ ਸਾਰ : ਪਰਮਜੀਤ ਮੱਟੂ

ਘਨੌਰ, 7 ਸਤੰਬਰ (ਅਭਿਸ਼ੇਕ ਸੂਦ) ਗੁਰੂ ਗਿਆਨ ਨਾਥ ਵਾਲਮੀਕੀ ਧਰਮ ਸਮਾਜ ਤੀਰਥ ਅਮ੍ਰਿੰਤਸਰ ਰਜਿ. ਦੀ ਮੀਟਿੰਗ ਘਨੌਰ ਵਿਖੇ ਮਾਲਵਾ ਜੋਨ ਦੇ ਪ੍ਰਧਾਨ ਪਰਮਜੀਤ ਸਿੰਘ ਮੱਟੂ ਅਤੇ ਕੌਮੀ ਸਕੱਤਰ ਜਗਦੀਸ਼ ਸਿੰਘ ਘਨੌਰ ਦੀ ਅਗਵਾਈ ਹੇਠ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਪਰਮਜੀਤ ਸਿੰਘ ਮੱਟੂ ਨੇ ਕਿਹਾ ਕਿ          ਦੇਸ਼ ਅਤੇ ਸੂਬੇ ਤੇ ਰਾਜ ਕਰਦੀਆਂ         ਸਮੇਂ ਦੀਆਂ ਸਰਕਾਰਾਂ ਵਲੋਂ ਵਾਲਮੀਕੀ ਸਮਾਜ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਬਲਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਸਮੇਂ ਸਿਰਫ ਵੋਟਾਂ ਲਈ ਹੀ ਵਾਲਮੀਕ ਸਮਾਜ ਨੂੰ ਵਰਤਿਆ ਗਿਆ ਹੈ| ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਅਤੇ ਮਾਲਵਾ ਜੋਨ ਦੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਵਾਲਮੀਕ ਸਮਾਜ ਨੂੰ ਹੋਰ ਮਜਬੂਤ ਕੀਤਾ             ਜਾਵੇਗਾ| 
ਉਹਨਾਂ ਕਿਹਾ ਕਿ ਇਸ ਵਾਰ ਕਸਬਾ ਘਨੌਰ ਵਿਖੇ ਵਾਲਮੀਕ ਜੀ ਦਾ ਪ੍ਰਕਾਸ਼ ਪੂਰਬ ਵੱਡੇ ਪੱਧਰ ਤੇ ਮਨਾਇਆ ਜਾਵੇਗਾ| ਇਸ ਮੌਕੇ ਮਾਲਵਾ ਜੌਨ ਤੋਂ ਵੱਡੇ ਪੱਧਰ ਤੇ ਸੰਗਤ ਨੂੰ ਵਾਲਮੀਕ ਤੀਰਥ ਸਥਾਨ ਅਮ੍ਰਿੰਤਸਰ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਪੰਚ ਸੋਮਨਾਥ ਸੂਰਜ਼ਗੜ, ਹਰਚਰਨ ਸਿੰਘ ਮੱਟੂ ਪਟਿਆਲਾ, ਬਲਜੀਤ ਸਿੰਘ ਬੱਲੂ ਘਨੌਰ ਸਮੇਤ ਧਰਮ ਪ੍ਰਚਾਰਕ ਬਾਗੜੀ ਰਾਮ ਰਾਜਪੁਰਾ, ਭਿੰਦਰ ਸਿੰਘ ਜਿਲ੍ਹਾ ਪ੍ਰਧਾਨ ਰਾਜਪੁਰਾ, ਅਮਰੀਕ ਸਿੰਘ ਜਿਲ੍ਹਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਹੈਪੀ ਜਿਲ੍ਹਾ ਮੀਤ ਪ੍ਰਧਾਨ ਅਤੇ ਹੋਰ ਆਗੂ ਸ਼ਾਮਿਲ ਸਨ|

Leave a Reply

Your email address will not be published. Required fields are marked *