ਸਰਕਾਰਾਂ ਨੇ ਲੋਕਾਂ ਨੂੰ ਝੂਠੇ ਸੁਪਨੇ ਵਿਖਾ ਕੇ ਸਿਰਫ ਵੋਟਾਂ ਲੈਣ ਤੱਕ ਹੀ ਸੀਮਿਤ ਰੱਖਿਆ : ਬੱਬੀ ਬਾਦਲ

ਖਰੜ, 10 ਅਗਸਤ (ਸ.ਬ.)  ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਜਿੱਥੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਰਕਾਰਾਂ ਦੇ ਫੈਸਲਿਆਂ ਨੇ ਲੋਕਾਂ ਨੂੰ ਆਰਥਿਕ ਤੰਗੀ ਵੱਲ ਧੱਕ ਦਿੱਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ  ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਲੋਕਾਂ ਦੀਆਂ  ਸੱਮਸਿਆਵਾਂ ਸੁਣਦਿਆਂ ਆਖੇ|   ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਝੂਠੇ ਸੁਪਨੇ ਵਿਖਾ ਕੇ  ਸਿਰਫ ਵੋਟਾਂ ਲੈਣ ਤੱਕ ਹੀ ਸੀਮਿਤ ਰੱਖਿਆ ਹੈ ਅਤੇ ਉਨ੍ਹਾਂ ਦੇ ਹੱਕਾਂ ਦੀ ਅੱਜ ਤੱਕ ਕਿਸੇ ਵੀ ਪਾਰਟੀ ਨੇ ਗੱਲ ਨਹੀਂ ਕੀਤੀ|
ਉਹਨਾਂ ਕਿਹਾ ਕਿ ਇੱਕ ਪਾਸੇ ਜਿੱਥੇ ਕੋਰੋਨਾ ਮਹਾਮਾਰੀ ਕਰਕੇ ਲੋਕਾਂ ਦੇ ਕੰਮ ਕਾਰ ਠੱਪ ਹੋ ਗਏ ਹਨ ਉੱਥੇ ਬਿਜਲੀ ਦੇ ਵੱਡੇ ਵੱਡੇ ਬਿੱਲਾਂ ਅਤੇ ਸਕੂਲ ਦੀਆਂ ਫੀਸਾਂ ਨੇ ਲੋਕਾਂ ਦੇ ਘਰਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿਸ ਲਈ ਸਿੱਧੇ ਤੌਰ ਤੇ ਸਰਕਾਰਾਂ ਜਿੰਮੇਵਾਰ ਹਨ| ਇਸਦੇ ਨਾਲ ਹੀ ਅੰਤਰਰਾਸ਼ਟਰੀ ਬਾਜਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਲੇ ਪੱਧਰ ਦੇ ਹੋਣ ਦੇ ਬਾਵਜੂਦ ਡੀਜਲ ਅਤੇ ਪੈਟਰੋਲ ਦੇ ਰੇਟ ਵੱਡੇ ਪੱਧਰ ਤੇ ਵਧਾਏ ਗਏ ਹਨ, ਜਿਸ ਨਾਲ ਹਰੇਕ ਵਰਗ ਆਰਥਿਕ ਪੱਖੋਂ ਕਮਜੋਰ ਹੋ ਗਿਆ ਹੈ ਅਤੇ ਮਹਿੰਗਾਈ ਵਿੱਚ ਵਾਧਾ ਹੋਇਆ ਹੈ|
ਉਹਨਾਂ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਤੁਰੰਤ ਰਾਹਤ ਦੇਣ ਲਈ ਬਿਜਲੀ ਦੇ ਬਿੱਲ, ਸਕੂਲ ਫੀਸਾਂ ਮਾਫ ਕਰਨ ਦੇ ਨਾਲ ਨਾਲ ਡੀਜਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਘਟਾਇਆ ਜਾਵੇ ਤਾਂ ਜੋ ਕੋਰੋਨਾ ਮਹਾਮਾਰੀ ਕਰਕੇ ਆਰਥਿਕ ਤੌਰ ਕਮਜੋਰ ਹੋ ਚੁੱਕੇ ਲੋਕਾਂ ਦੀ ਮਦਦ ਹੋ ਸਕੇ| 
ਇਸ ਮੌਕੇ ਫੇਜ਼ 6 ਦੇ ਪ੍ਰਧਾਨ ਹਰਜਿੰਦਰ ਕੁਮਾਰ ਬਿੱਲਾ, ਰਮਨਦੀਪ ਸਿੰਘ, ਤਰਲੋਕ ਸਿੰਘ, ਰਾਜਨ ਕੁਮਾਰ, ਮੇਹਰਬਾਨ ਸਿੰਘ ਭੁੱਲਰ, ਪਰਮਿੰਦਰ ਸਿੰਘ, ਮਨਵੇਸਰ ਕੁਮਾਰ, ਸੁਖਵਿੰਦਰ ਸਿੰਘ, ਬ੍ਰਮਦੇਵ ਸ਼ੁਕਲਾ, ਰਾਮਪਾਲ, ਮੋਹਿਤ ਕੁਮਾਰ, ਰਣਜੀਤ ਸਿੰਘ ਬਰਾੜ, ਜਸਰਾਜ ਸਿੰਘ ਸੋਨੂੰ, ਜਗਤਾਰ ਸਿੰਘ ਘੜੂੰਆਂ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ  ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *