ਸਰਕਾਰੀ ਆਈਟੀਆਈ ਵਿੱਚ ‘ਤੀਆਂ ਤੀਜ਼ ਦੀਆਂ’ ਮੇਲੇ ਦਾ ਆਯੋਜਨ

ਐਸ.ਏ.ਐਸ.ਨਗਰ, 10 ਅਗਸਤ (ਸ.ਬ.) ਸਥਾਨਕ ਸਰਕਾਰੀ ਆਈ.ਟੀ. ਆਈ. ਵਿੱਚ ਸਾਵਣ ਦਾ ਤਿਉਹਾਰ ”ਤੀਆਂ ਤੀਜ਼ ਦੀਆਂ” ਬੈਨਰ ਅਧੀਨ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮਹਿਲਾਵਾਂ ਅਤੇ ਸਿਖਿਆਰਥਣਾਂ ਨੇ ਇਕੱਤਰ ਹੋ ਕੇ ਰਵਾਇਤੀ ਗਿੱਧਾ ਅਤੇ ਲੋਕ ਬੋਲੀਆਂ ਪਾ ਕੇ ਰੌਣਕ ਲਗਾਈ|  ਇਸ ਮੌਕੇ ਖੀਰ ਅਤੇ ਪੂੜਿਆਂ ਦਾ ਲੰਗਰ ਵੀ ਲਗਾਇਆ ਗਿਆ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਰਜਨੀ ਬੰਗਾ, ਸ਼੍ਰੀਮਤੀ ਜਸਵੀਰ ਕੌਰ, ਸ਼੍ਰੀਮਤੀ ਅਮ੍ਰਿੰਤਬੀਰ ਕੌਰ, ਸ਼੍ਰੀਮਤੀ ਉਪਾਸਨਾ ਅੱਤਰੀ, ਸ਼੍ਰੀਮਤੀ ਦਰਸ਼ਨਾ ਕੁਮਾਰੀ, ਸ਼੍ਰੀਮਤੀ           ਰੇਨੂੰ ਸ਼ਰਮਾ, ਸ਼੍ਰੀਮਤੀ ਸ਼ਵੀ ਗੋਇਲ, ਸ਼੍ਰੀਮਤੀ ਸਰਿਤਾ, ਸ਼੍ਰੀਮਤੀ ਰਮਨਦੀਪ ਕੌਰ, ਸ਼੍ਰੀਮਤੀ ਅੰਜਲੀ, ਅਲਕਾ,  ਮੁਨੀਸ਼ਾ, ਚਿੰਤਾ ਅਤੇ ਅਰਸ਼ਦੀਪ ਕੌਰ ਤੋਂ ਇਲਾਵਾ ਅਨਿਲ ਗਰੋਵਰ, ਕੁਲਦੀਪ ਸਿੰਘ, ਰਾਕੇਸ਼ ਕੁਮਾਰ ਡੱਲਾ, ਵਰਿੰਦਪਾਲ ਸਿੰਘ, ਮਨਿੰਦਰਪਾਲ ਸਿੰਘ ਅਤੇ ਰੋਹਿਤ ਕੌਸ਼ਲ ਹਾਜ਼ਿਰ ਸਨ|

Leave a Reply

Your email address will not be published. Required fields are marked *