ਸਰਕਾਰੀ ਆਈ ਟੀ ਆਈ ਦੀਆਂ ਵਿਦਿਆਰਥਣਾਂ ਨੂੰ ਮਿਲੇਗੀ ਵੱਖ ਵੱਖ ਅਦਾਰਿਆਂ ਵਿੱਚ ਸਿਖਲਾਈ

ਐਸ ਏ ਐਸ ਨਗਰ, 31 ਅਗਸਤ (ਸ.ਬ.) ਕਿੱਤਾਮੁੱਖੀ ਕੋਰਸ ਮੁਕੰਮਲ ਕਰਨ ਵਾਲੇ ਨੌਜਵਾਨਾਂ ਨੂੰ 100 ਪ੍ਰਤੀਸ਼ਤ ਰੁਜਗਾਰ ਮੁਹੱਈਆ ਕਰਵਾਉਣ ਦੀ ਇੱਕ ਵਿਆਪਕ ਨੀਤੀ ਤਹਿਤ ਰਾਜ ਸਰਕਾਰ ਦੇ ਯਤਨਾਂ ਸਦਕਾ ਅਗਾਮੀ ਸੈਸ਼ਨ ਦੌਰਾਨ ਰਾਜ ਦੀਆਂ ਸਮੂਹ ਸੰਸਥਾਵਾਂ ਵਿੱਚ ਡੀ ਐਸ ਟੀ (ਡਿਊਲ ਸਿਸਟਮ ਆਫ਼ ਟ੍ਰੇਨਿੰਗ) ਸਕੀਮ ਲਾਗੂ ਕੀਤੀ ਗਈ ਹੈ ਜਿਸਦੇ ਤਹਿਤ ਸਿਖਿਆਰਥਣਾਂ ਨੂੰ ਅੱਧਾ ਸਮਾਂ ਸੰਸਥਾ ਵਿੱਚ ਪੜ੍ਹਾਈ ਕਰਵਾਈ ਜਾਵੇਗੀ ਅਤੇ ਅੱਧਾ ਸਮਾਂ ਸੰਬੰਧਿਤ ਸਰਕਾਰੀ ਅਤੇ ਅਰਧ ਸਰਕਾਰੀ ਅਦਾਰੇ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਦਿਵਾਈ ਜਾਵੇਗੀ, ਜਿਸ ਨਾਲ ਜਿੱਥੇ ਲੜਕੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਲਈ ਹਾਈਟੈਕ ਮਸ਼ੀਨਰੀ ਦਾ ਲਾਭ ਹਾਸਲ ਹੋਵੇਗਾ ਉਥੇ ਉਨ੍ਹਾਂ ਲਈ ਰੋਜਗਾਰ ਦੇ ਵਸੀਲਿਆਂ ਵਿੱਚ ਵੀ ਵਾਧਾ ਹੋਵੇਗਾ|
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਡੀਐਸਟੀ ਸਕੀਮ ਦੇ ਲਾਗੂ ਹੋਣ ਨਾਲ ਸਰਕਾਰੀ ਆਈ ਟੀ ਆਈ (ਲੜਕੀਆਂ) ਮੁਹਾਲੀ ਵਿੱਚ ਵੱਖ-ਵੱਖ ਟਰੇਡਾਂ ਵਿੱਚ ਹਰ ਸਾਲ ਭਰਨ ਵਾਲੀਆਂ ਕੁੱਲ 235 ਸੀਟਾਂ ਦੀ ਗਿਣਤੀ ਵੱਧਕੇ 428 ਹੋ ਗਈ ਹੈ|
ਬੁਲਾਰੇ ਨੇ ਦੱਸਿਆ ਕਿ ਡੀ ਐਸ ਟੀ ਸਕੀਮ ਤਹਿਤ ਨਿਸ਼ਚਿਤ ਟ੍ਰੇਨਿੰਗ ਸਮੇਂ ਦੌਰਾਨ ਆਈ ਟੀ ਆਈ ਮੁਹਾਲੀ ਵੱਲੋਂ ਇਲੈਕਟ੍ਰਾਨਿਕਸ ਮਕੈਨਿਕ ਟਰੇਡ ਲਈ ਪਨਕਾਮ (ਪੰਜਾਬ ਕਮਿਉਨੀਕੇਸ਼ਨਜ਼ ਲਿਮ:), ਡਰਾਫ਼ਟਸਮੈਨ ਸਿਵਲ ਟਰੇਡ ਲਈ ਪੁੱਡਾ ਮੁਹਾਲੀ, ਇੰਗਲਿਸ਼ ਸਟੈਨੋਗ੍ਰਾਫ਼ੀ ਲਈ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ, ਕੰਪਿਉਟਰ ਟਰੇਡ ਲਈ ਪੰਜਾਬ ਮਿਉਂਸਪਲ ਇੰਨਫ਼ਰਾਸਟਰਕਚਰ ਡਿਵੈਲਪਮੈਂਟ ਕੰਪਨੀ ਚੰਡੀਗੜ੍ਹ, ਇੰਨਫ਼ਰਮੇਸ਼ਨ ਟੈਕਨੋਲੌਜੀ ਟਰੇਡ ਲਈ ਐਲਕਾਮ ਸਿਸਟਮਜ਼ ਪਾ੍ਰਈਵੇਟ ਲਿਮ: ਮੁਹਾਲੀ, ਸੀਵਿੰਗ ਟੈਕਨੋਲੌਜੀ ਟਰੇਡ ਲਈ ਡੈਲਕੋ ਕਲੋਥਿੰਗ ਪ੍ਰਾਈਵੇਟ ਲਿਮ: ਮੁਹਾਲੀ ਅਤੇ ਸਰਫ਼ੇਸ ਔਰਨਾਮੈਂਟੇਸ਼ਨ ਟਰੇਡ ਲਈ ਡੀਐਸਬੀ ਇੰਟਰਪ੍ਰਾਈਜਜ਼ ਲਿਮ: ਮੁਹਾਲੀ ਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ|
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਵਰਾਜ ਇੰਜਣ ਲਿਮ: ਮੁਹਾਲੀ ਦੇ ਸਹਿਯੋਗ ਨਾਲ ਇਸ ਸਾਲ ਚਾਈਲਡ ਕੇਅਰ ਟੇਕਰ ਅਤੇ ਐਲਡਰ ਅਟੈਂਡੈਂਟ ਦੇ ਦੋ ਘੱਟ ਮਿਆਦੀ ਕੋਰਸ ਵੀ ਸ਼ੁਰੂ ਕੀਤੇ ਗਏ ਹਨ ਜੋ ਕਿ ਬਿਲਕੁੱਲ ਮੁਫ਼ਤ ਹਨ|

Leave a Reply

Your email address will not be published. Required fields are marked *