ਸਰਕਾਰੀ ਆਈ ਟੀ ਆਈ (ਲੜਕੀਆਂ) ਮੁਹਾਲੀ ਵਿੱਚ ਆਗਾਮੀ ਸੈਸ਼ਨ ਲਈ ਦਾਖ਼ਲਾ ਜਾਰੀ

ਐਸ ਏ ਐਸ ਨਗਰ, 27 ਅਗਸਤ (ਸ.ਬ.) ਸਰਕਾਰੀ ਆਈ ਟੀ ਆਈ (ਲੜਕੀਆਂ) ਮੁਹਾਲੀ  ਵਿੱਚ ਅਗਾਮੀ ਸੈਸ਼ਨ 2020-21 ਲਈ ਦਾਖਲੇ ਦਾ ਕੰਮ ਨਿਰੰਤਰ ਜਾਰੀ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਸਾਲ ਦਾਖਲੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ ਤਾਂ ਜੋ ਬੱਚਿਆਂ ਨੂੰ ਕਿਸੇ ਵੀ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ|
ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਇਸ ਸਾਲ ਲੜਕੀਆਂ ਲਈ ਕੰਪਿਉਟਰ, ਇਲੈਕਟ੍ਰੋਨਿਕਸ ਮਕੈਨਿਕ, ਸਟੈਨੋਗ੍ਰਾਫ਼ੀ ਇੰਗਲਿਸ਼ ਸੀਵਿੰਗ ਟੈਕਨੋਲੌਜੀ, ਸਰਫ਼ੇਸ ਔਰਨਾਮੈਂਟੇਸ਼ਨ ਇੰਨਫ਼ਰਮੇਸ਼ਨ ਟੈਕਨੋਲੌਜੀ, ਡਰਾਫ਼ਟਸਮੈਨ ਮਕੈਨੀਕਲ, ਡਰਾਫ਼ਟਸਮੈਨ ਸਿਵਲ ਅਤੇ ਕੰਪਿਉਟਰ ਹਾਰਡਵੇਅਰ ਤੇ ਨੈਟਵਰਕ ਮੈਂਟੀਨੈਂਸ ਕੋਰਸ ਉਪਲੱਬਧ ਹਨ| ਅਨੁਸੂਚਿਤ ਜਾਤੀ ਦੀਆਂ ਲੜਕੀਆਂ ਲਈ                   ਬੇਸਿਕ ਕਾਸਮੈਟੋਲੌਜੀ ਅਤੇ ਪੰਜਾਬੀ ਸਟੈਨੋਗ੍ਰਾਫ਼ੀ ਕੋਰਸ ਚੱਲ ਰਹੇ ਹਨ ਜਿਹੜੇ ਕਿ ਬਿਲਕੁੱਲ ਹੀ ਫ਼ੀਸ ਮੁਕਤ ਹਨ|
ਉਹਨਾਂ ਦੱਸਿਆ ਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ ਸਿੱਖਿਅਤ ਨੌਜਵਾਨਾਂ ਲਈ ਮੁਕੰਮਲ ਰੋਜਗਾਰ ਮੁਹੱਈਆ ਕਰਵਾਉਣ ਦੀ ਨੀਯਤ ਨਾਲ ਪੰਜਾਬ ਦੀਆਂ ਸਮੂਹ ਸੰਸਥਾਵਾਂ ਵਿੱਚ ਡੀਐਸਟੀ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕੋਰਸ ਦੌਰਾਨ ਅੱਧਾ ਸਮਾਂ ਬੱਚਿਆਂ ਨੂੰ ਸੰਸਥਾ ਵਿੱਚ ਟ੍ਰੇਨਿੰਗ ਕਰਵਾਈ ਜਾਵੇਗੀ ਅਤੇ ਅੱਧਾ ਸਮਾਂ ਸੰਬੰਧਿਤ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਤਾਂ ਜੋ ਸਿਖਿਆਰਥੀਆਂ ਨੂੰ ਕੋਰਸ ਪੂਰਾ ਕਰਨ ਉਪਰੰਤ ਰੋਜਗਾਰ ਲਈ ਭਟਕਣਾ ਨਾ ਪਵੇ|

Leave a Reply

Your email address will not be published. Required fields are marked *