ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 7 ਮਹੀਨੇ ਉਪਰੰਤ ਮੁੜ ਚਾਲੂ


ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਪਿਛਲੇ 7 ਮਹੀਨਿਆਂ ਤੋਂ ਬੰਦ ਪਈਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ 21 ਸਤੰਬਰ ਤੋਂ ਮੁੜ ਖੋਲ ਦਿੱਤਾ ਗਿਆ ਹੈ ਤਾਂ ਜੋ ਟ੍ਰੇਨਿੰਗ ਪ੍ਰਾਪਤ ਕਰ ਰਹੇ ਸਿਖਿਆਰਥੀਆਂ ਦਾ ਸਲੇਬਸ ਪੂਰਾ ਕਰਨ ਉਪਰੰਤ ਉਨ੍ਹਾਂ ਨੂੰ ਫਾਈਨਲ             ਟਰੇਡ ਟੈਸਟ ਲਈ ਤਿਆਰ ਕੀਤਾ ਜਾ ਸਕੇ| 
ਇੋਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਸ਼ਾਸ਼ਨ ਦੇ ਬੁਲਾਰੇ ਨੇ ਦੱਸਿਆ ਕਿ    ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਆਈ.ਏ.ਐਸ ਦੇ ਆਦੇਸ਼ ਤਹਿਤ ਇਹਨਾਂ ਸੰਸਥਾਵਾਂ ਨੁੰ ਖੋਲ੍ਹ ਦਿੱਤਾ ਗਿਆ ਹੈ| ਉਹਨਾਂ ਦੱਸਿਆ ਕਿ ਮੁਹਾਲੀ ਦੇ ਫੇਜ਼ 5 ਵਿੱਚ ਸਥਿਤ ਆਈ ਟੀ ਆਈ ਦੀ ਇਮਾਰਤ ਨੂੰ ਪਹਿਲਾਂ ਅੰਦਰ ਅਤੇ ਬਾਹਰ ਤੋਂ ਮੁਕੰਮਲ ਤੌਰ ਤੇ ਰੋਗਾਣੂ ਮੁਕਤ ਕੀਤਾ ਗਿਆ ਅਤੇ ਸੰਸਥਾ ਦੇ ਸਮੂਹ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸੰਸਥਾ ਵਿੱਚ ਆਉਣ ਵਾਲੇ ਹਰੇਕ ਸਿਖਿਆਰਥੀ ਦਾ ਤਾਪਮਾਨ ਚੈਕ ਕਰਨ, ਮਾਸਕ ਪਹਿਨਾਉਣ ਅਤੇ ਹੱਥ ਸੈਨੀਟਾਈਜ਼ ਕਰਨ ਉਪਰੰਤ ਹੀ ਦਾਖਲ ਹੋਣ ਦੀ ਇਜਾਜਤ ਦੇਣ| 
ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮਾਜਿਕ ਦੂਰੀ ਕਾਇਮ ਰੱਖਦਿਆਂ ਇੱਕ ਘੰਟੇ ਦੀ ਕਲਾਸ ਉਪਰੰਤ ਬੱਚਿਆਂ ਨੂੰ 10 ਮਿੰਟ ਦੀ          ਬਰੇਕ ਦਿੱਤੀ ਜਾਵੇ ਅਤੇ ਹਰ ਇੱਕ ਘੰਟੇ ਬਾਅਦ ਉਨ੍ਹਾਂ ਨੂੰ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਲਈ ਪ੍ਰੇਰਿਤ ਕੀਤਾ ਜਾਵੇ| 

Leave a Reply

Your email address will not be published. Required fields are marked *