ਸਰਕਾਰੀ ਐਲੀਮਂੈਟਰੀ ਸਕੂਲ ਫੇਜ਼ 2 ਮੁਹਾਲੀ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਰੈਲੀ

ਐਸ ਏ ਐਸ ਨਗਰ, 27 ਮਾਰਚ (ਸ.ਬ.) ਸਰਕਾਰੀ ਐਲੀਮਂੈਟਰੀ ਸਕੂਲ ਫੇਜ 2 ਮੁਹਾਲੀ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਵੇਂ ਵਿਦਿਅਕ ਵਰ੍ਹੇ 2018-19 ਲਈ ਦਾਖਲਾ ਵਧਾਉਣ ਲਈ ਰੈਲੀ ਕੱਢੀ ਗਈ| ਇਸ ਰੈਲੀ ਨੂੰ ਸੀ ਐਚ ਟੀ ਸੈਂਟਰ ਫੇਜ਼ 2 ਸ੍ਰੀਮਤੀ ਰੇਨੂੰ ਤਿਵਾੜੀ ਅਤੇ ਸੀ ਐਮ ਟੀ ਪੜੋ ਪੰਜਾਬ ਪੜਾਓ ਪੰਜਾਬ ਸ੍ਰੀਮਤੀ ਦੀਪਿਕਾ ਛਿੱਬਰ ਨੇ ਰਵਾਨਾ ਕੀਤਾ| ਇਹ ਰੈਲੀ ਫੇਜ਼ 2 ਅਤੇ ਮਦਨਪੁਰ ਵਿਚੋਂ ਹੁੰਦੀ ਹੋਈ ਵਾਪਸ ਸਕੂਲ ਆ ਕੇ ਸਮਾਪਤ ਹੋਈ| ਇਸ ਰੈਲੀ ਵਿਚ ਵਿਦਿਆਰਥੀਆਂ ਵਲੋਂ ਸਕੂਲ ਵਿਚ ਮਿਲਦੀਆਂ ਸਹੂਲਤਾਂ ਮੁਫਤ ਕਿਤਾਬਾਂ, ਮੁਫਤ ਵਰਦੀ ਅਤੇ ਮਿਡ ਡੇ ਮੀਲ ਸਬੰਧੀ ਨਾਰੇ ਵੀ ਲਗਾਏ ਗਏ|

Leave a Reply

Your email address will not be published. Required fields are marked *