ਸਰਕਾਰੀ ਕਾਲਜ਼ ਨੂੰ ਸੈਨੀਟਾਈਜ਼ ਕਰਵਾਇਆ

ਐਸ.ਏ.ਐਸ. ਨਗਰ 29 ਜੂਨ (ਸ.ਬ.) ਸਰਕਾਰੀ ਕਾਲਜ਼ ਫੇਜ਼-6 ਦੇ ਪ੍ਰੋਫੈਸਰ ਅਸ਼ੀਸ ਕੁਮਾਰ ਬੋਪਾਰਾਏ ਅਤੇ ਪ੍ਰੋ. ਸੁਖਵਿੰਦਰ ਸਿੰਘ ਦੀ ਅਗਵਾਈ  ਹੇਠ ਬਡੀ ਵਿਦਿਆਰਥੀਆਂ ਵਲੋਂ ਸੈਨੀਟਾਈਜ਼ਰ ਕਰਵਾਇਆ ਗਿਆ| 
ਇਸ ਮੌਕੇ ਬਡੀ ਵਿਦਿਆਰਥੀ ਅਤੇ ਯੁਵਕ ਸੇਵਾਵਾਂ ਕਲੱਬ ਖੈਰਪੁਰ ਦੇ ਪ੍ਰਧਾਨ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਕਾਲਜ਼ ਵਿੱਚ ਪ੍ਰੋਫੈਸਰ ਰੋਜ਼ਾਨਾ ਡਿਊਟੀ ਦੇਣ ਲਈ ਆ ਰਹੇ ਹਨ ਜਿਨ੍ਹਾਂ ਦੀ ਸੁਰੱਖਿਆ ਨੂੰ                        ਦੇਖਦਿਆਂ ਕਾਲਜ਼ ਅਤੇ ਕਾਲਜ਼ ਦੇ ਹੋਸਟਲ ਨੂੰ ਵਿਦਿਆਰਥੀਆਂ ਦੇ ਸਹਿਯੋਗ ਨਾਲ ਸੈਨੇਟਾਈਜ਼ ਕਰਵਾਇਆ ਗਿਆ ਹੈ|
ਉਨ੍ਹਾਂ ਦੱਸਿਆ ਕਿ ਕਾਲਜ਼ ਦੇ ਪ੍ਰਿੰਸੀਪਲ ਅਤੇ ਸਟਾਫ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਕਾਲਜ਼ ਵਿੱਚ ਪਿਛਲੇ ਦਿਨੀਂ ਕੁੱਝ ਜਰੂਰਤਮੰਦ ਵਿਅਕਤੀਆਂ ਨੂੰ ਰਾਸ਼ਨ ਵੀ ਵੰਡਿਆਂ ਗਿਆ ਸੀ| ਇਸ ਮੌਕੇ ਹਰਪ੍ਰੀਤ ਸਿੰਘ, ਤਰਨਪ੍ਰੀਤ ਸਿੰਘ ਬਲੋਮਾਜਰਾ, ਚੰਨ ਸਿੰਘ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ

Leave a Reply

Your email address will not be published. Required fields are marked *