ਸਰਕਾਰੀ ਕਾਲਜ ਮੁਹਾਲੀ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ

ਐਸ ਏ ਐਸ ਨਗਰ, 9 ਅਪ੍ਰੈਲ (ਸ.ਬ.) ਸਰਕਾਰੀ ਕਾਲਜ, ਮੁਹਾਲੀ ਵਿਖੇ ਵਿਸ਼ਵ ਸਿਹਤ ਦਿਵਸ ਦੇ ਸਬੰਧ ਵਿੱਚ ਇੱਕ ਲੈਕਚਰ ਕਰਵਾਇਆ ਗਿਆ| ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਬਰੋਕਾ ਨੇ ਅੱਜ ਦੇ ਵਕਤਾ ਸ: ਮੋਹਨ ਸਿੰਘ ਨੂੰ ਜੀ ਆਇਆ ਆਖਿਆ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਪੜ੍ਹਾਈ ਦੇ ਨਾਲ ਨਾਲ ਸਿਹਤ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਮੋਹਨ ਸਿੰਘ ਨੇ ਵਿਦਿਆਰਥੀਆਂ ਨੂੰ ਜਿੰਦਗੀ ਦੇ ਹਰੇਕ ਪੱਖ ਨੂੰ ਛੋਹਿਆ| ਉਨ੍ਹਾਂ ਕਿਹਾ ਕਿ ਸਿਹਤਮੰਦ ਰਹਿਣ ਲਈ ਖਾਣ-ਪੀਣ ਦੇ ਤੋਰ ਤਰੀਕੇ ਬਦਲਣੇ ਪੈਣਗੇ| ਤੰਦਰੁਸਤ ਰਹਿਣ ਲਈ ਜੈਵਿਕ ਭੋਜਨ, ਕਸਰਤ ਅਤੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ| ਸਾਨੂੰ ਆਪਣੇ ਮਾਤਾ-ਪਿਤਾ ਦੇ ਕੋਲ ਬਹਿ ਕੇ ਉਨ੍ਹਾਂ ਦੀ ਜਿੰਦਗੀ ਦੇ ਤਜਰਬੇ ਹਾਸਲ ਕਰਨੇ ਚਾਹੀਦੇ ਹਨ| ਮੋਬਾਇਲ ਫੋਨ ਦੀ ਜਿਆਦਾ ਵਰਤੋਂ ਨਾਲ ਲੋਕ ਆਪਸ ਵਿੱਚ ਜੁੜਨ ਦੀ ਬਜਾਏ ਇੱਕ ਦੂਜੇ ਤੋਂ ਟੁਟਦੇ ਜਾ ਰਹੇ ਹਨ| ਅੰਤ ਵਿੱਚ ਡਾ.ਜਸਵਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *