ਸਰਕਾਰੀ ਕਾਲਜ ਮੁਹਾਲੀ ਵਿਖੇ ਸਮਰ ਕੈਂਪ ਜਾਰੀ

ਐਸ. ਏ. ਐਸ. ਨਗਰ, 8 ਜੂਨ (ਸ.ਬ.) ਸਰਕਾਰੀ ਕਾਲਜ ਮੁਹਾਲੀ ਵਿਖੇ ਬੀਤੀ 5 ਜੂਨ ਤੋਂ ਸ਼ੁਰੂ ਹੋਏ ਸਮਰ ਕੈਂਪ ਵਿੱਚ 80 ਦੇ ਕਰੀਬ ਬੱਚਿਆਂ ਨੇ ਪੇਟਿੰਗ, ਆਰਟ ਐਂਡ ਕ੍ਰਾਫਟ, ਫੈਬਰਿਕ ਪੇਟਿੰਗ, ਵਾਸਤੇ ਰਜਿਸਟ੍ਰੇਸ਼ਨ ਕਰਵਾਈ ਹੈ| ਕੈਂਪ ਦੀ ਕੋਆਰਡੀਨਟੇਰ ਗਾਇਤਰੀ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਪੇਟਿੰਗ ਦੀਆਂ ਵੱਖ ਵੱਖ ਤਕਨੀਕਾਂ, ਵੱਖੋ ਵੱਖਰੇ ਕ੍ਰਾਫਟ ਸਾਮਾਨ ਅਤੇ ਫੈਬਰਿਕ ਪੇਟਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ|
ਉਹਨਾਂ ਦੱਸਿਆ ਕਿ ਕਾਲਜ ਦੀ ਪ੍ਰਿੰਸੀਪਲ ਪ੍ਰੋਫੈਸਰ ਸਾਧਨਾ ਸੰਗਰ ਵਲੋਂ ਕੀਤੇ ਉਪਰਾਲੇ ਸਕਦਾ ਸਨੇਹਾਲਿਆ ਅਤੇ ਆਸ਼ਿਆਨਾ ਦੇ ਬੱਚੇ ਵੀ ਕੈਂਪ ਵਿੱਚ ਸ਼ਾਮਿਲ ਹੋਏ ਹਨ|

Leave a Reply

Your email address will not be published. Required fields are marked *