ਸਰਕਾਰੀ ਕਾਲਜ ਮੁਹਾਲੀ ਵਿੱਚ ਰੈਲੀ ਕੱਢੀ

ਐਸ ਏ ਐਸ ਨਗਰ, 14 ਅਗਸਤ (ਸ.ਬ.) ਸਰਕਾਰੀ ਕਾਲਜ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਸਵੱਛਤਾ ਪੱਖਵਾੜੇ ਦੌਰਾਨ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ| ਇਸ ਰੈਲੀ ਵਿੱਚ ਐਨ ਐਸ ਐਸ ਦੇ ਲਗਭਗ 100 ਵਲੰਟੀਅਰਾਂ ਨੇ ਭਾਗ ਲਿਆ| ਇਸ ਰੈਲੀ ਨੂੰ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਝੰਡੀ ਦੇ ਕੇ ਰਵਾਨਾ ਕੀਤਾ| ਉਨ੍ਹਾਂ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰ ਤੋਂ ਸ਼ੁਰੂ ਹੋ ਕੇ ਪਿੰਡ, ਸ਼ਹਿਰ, ਸਮਾਜ ਅਤੇ ਦੇਸ਼ ਨੂੰ ਸਵੱਛ ਬਣਾਉਣਾ ਚਾਹੀਦਾ ਹੈ ਅਤੇ ਇਸ ਗੱਲ ਦਾ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਹੋਰ ਲੋਕਾਂ ਨੂੰ ਸਵੱਛ ਬਣਾਉਣ ਲਈ ਉਤਸ਼ਾਹਿਤ ਕਰਾਂਗੇ| ਇਸ ਰੈਲੀ ਨੇ ਕਾਲਜ ਤੋਂ ਸ਼ੁਰੂ ਹੋ ਕੇ ਨੇੜਲੇ ਇਲਾਕੇ ਦਾ ਦੌਰਾ ਕੀਤਾ| ਇਸ ਰੈਲੀ ਵਿੱਚ ਕਾਲਜ ਦੇ ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਪ੍ਰੋ ਘਣਸ਼ਾਮ ਸਿੰਘ ਭੁੱਲਰ, ਪ੍ਰੋ ਅਰਵਿੰਦ ਕੌਰ, ਪ੍ਰੋ ਪ੍ਰਭਜੋਤ ਕੌਰ, ਪ੍ਰੋ ਭਰਪੂਰ ਕੌਰ, ਪ੍ਰੋ ਸਰਬਜੀਤ ਕੌਰ, ਪ੍ਰੋ. ਸਿਮਰਨਜੀਤ ਕੌਰ ਅਤੇ ਪ੍ਰੋ. ਅਸ਼ੀਸ਼ ਬਾਜਪਈ ਨੇ ਭਾਗ ਲਿਆ|

Leave a Reply

Your email address will not be published. Required fields are marked *