ਸਰਕਾਰੀ ਕਾਲਜ ਵਿਖੇ ਕੰਪਿਊਟਰ ਕਰੈਸ਼ ਕੋਰਸ ਸ਼ੁਰੂ

ਐਸ ਏ ਐਸ ਨਗਰ, 14 ਜੂਨ (ਸ.ਬ.) ਸਰਕਾਰੀ ਕਾਲਜ ਮੁਹਾਲੀ ਦੇ ਕੰਪਿਊਟਰ ਵਿਭਾਗ ਵਲੋਂ ਅੱਜ ਤੋਂ 7 ਜੁਲਾਈ ਤੱਕ ਕੰਪਿਊਟਰ ਕਰੈਸ਼ ਕੋਰਸ ਸ਼ੁਰੂ ਕੀਤਾ ਗਿਆ ਹੈ| ਇਸ ਕੋਰਸ ਦੀ ਫੀਸ (500/- ਰੁਪਏ) ਰੱਖੀ ਗਈ ਹੈ| ਇਸ ਕੋਰਸ ਦੌਰਾਨ ਕੰਪਿਊਟਰ ਸਬੰਧੀ ਬੇਸਿਕ ਜਾਣਕਾਰੀ, ਐਮ.ਐਸ.ਵਰਡ, ਐਕਸਿਲ, ਪਾਵਰ ਪੌਇੰਟ,  ਅੋਪਰੇਟਿੰਗ ਸਿਸਟਮ ਅਤੇ ਇੰਟਰਨੈਟ ਸਬੰਧੀ ਹਰ ਰੋਜ਼ 4 ਘੰਟੇ ਥਿਊਰੀ ਅਤੇ ਪ੍ਰੈਕਟੀਕਲ ਦੀਆਂ ਕਲਾਸਾਂ ਲਗਾਈਆਂ ਜਾਣਗੀਆਂ| ਇਸ ਕੋਰਸ ਲਈ ਕਾਲਜ ਅਤੇ ਬਾਹਰਲੇ ਕੁਲ 34 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ| ਇਸ ਕੋਰਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸਾਧਨਾ ਸੰਗਰ ਨੇ ਕੀਤਾ| ਇਸ ਮੌਕੇ ਕੰਪਿਊਟਰ ਸੁਸਾਇਟੀ ਦੇ ਸਕੱਤਰ ਡਾ. ਅਮਰਜੀਤ ਕੌਰ ਅਤੇ ਡਾ. ਜੀ.ਐਸ. ਸੇਖੋਂ, ਡਾ. ਆਨੰਦਜੀਤ ਕੌਰ, ਡਾ. ਮਨਦੀਪ ਕੌਰ ਅਤੇ ਪ੍ਰੋ. ਘਣਸ਼ਾਮ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *