ਸਰਕਾਰੀ ਕਾਲਜ ਵਿਖੇ ਟੈਕ ਫੀਸਟ 2018 ਭਲਕੇ

ਐਸ ਏ ਐਸ ਨਗਰ, 14 ਫਰਵਰੀ (ਸ.ਬ.) ਸਰਕਾਰੀ ਕਾਲਜ ਫੇਜ਼ 6 ਵਿਖੇ ਕਾਲਜ ਦਾ ਟੈਕ ਫੀਸਟ 2018 15 ਅਤੇ 16 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਦੱਸਿਆ ਕਿ ਇਸ ਸਮਾਗਮ ਦਾ ਉਦਘਾਟਨ 15 ਫਰਵਰੀ ਨੂੰ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਕਰਨਗੇ|
ਇਸ ਮੌਕੇ ਸ੍ਰੀਮਤੀ ਰੂਪ ਔਲਖ ਸਾਬਕਾ ਡੀ ਪੀ ਆਈ ਕਾਲਜ ਪੰਜਾਬ ਅਤੇ ਪ੍ਰੋ. ਡਾ ਗੁਰਪ੍ਰੀਤ ਸਿੰਘ ਲਹਿਲ ਵਿਸ਼ੇਸ ਮਹਿਮਾਣ ਹੋਣਗੇ ਅਤੇ ਕੁੰਜੀਵਤ ਭਾਸ਼ਣ ਦੇਣਗੇ|
ਉਹਨਾਂ ਦੱਸਿਆ ਕਿ ਇਸ ਸਮਾਗਮ ਦਾ ਸਮਾਪਨ ਸਮਾਰੋਹ 16 ਫਰਵਰੀ ਨੂੰ ਕਰਵਾਇਆ ਜਾਵੇਗਾ| ਇਸ ਮੌਕੇ ਮੁੱਖ ਮਹਿਮਾਣ ਵਿਧਾਇਕ ਬਲਬੀਰ ਸਿੰਘ ਸਿੱਧੂ ਹੋਣਗੇ|
ਇਸ ਮੌਕੇ ਡਾ ਜੀ ਐਸ ਸੇਖੋਂ, ਡਾ ਗੁਰਪ੍ਰੀਤ ਕੌਰ, ਪ੍ਰੋ ਘਣਸ਼ਾਮ ਸਿੰਘ ਭੁੱਲਰ ਵੀ ਮੌਜੂਦ ਸਨ|

Leave a Reply

Your email address will not be published. Required fields are marked *