ਸਰਕਾਰੀ ਕਾਲਜ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ

ਐਸ ਏ ਐਸ ਨਗਰ, 5 ਜੁਲਾਈ (ਸ.ਬ.) ਸਰਕਾਰੀ ਕਾਲਜ, ਫੇਜ਼-6 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ| ਇਸ ਮੌਕੇ ਰਵਨੀਤ ਕੌਰ ( ਕਾਲਜ ਦੀ ਪੁਰਾਣੀ ਵਿਦਿਆਰਥਣ)  ਨੇ ਰਿਸੋਰਸਪਰਸਨ ਵਜੋਂ ਵਿਦਿਆਰਥੀਆਂ ਨੂੰ ਨਸ਼ੇ ਖਿਲਾਫ ਲਾਮਬੰਦ ਹੋਣ ਦਾ ਸੱਦਾ ਦਿੰਦੇ ਹੋਏ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ| ਰਵਨੀਤ ਕੌਰ ਨੇ ਆਪਣੇ ਲੈਕਚਰ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਜ਼ਿੰਦਾਦਿਲੀ ਨਾਲ ਨਜਿੱਠਣ ਦੀ ਅਪੀਲ ਕਰਦਿਆਂ ਦੱਸਿਆਂ ਕਿ ਕਈ ਵਾਰ ਯੁਵਕ ਗਲਤ ਸੰਗਤ ਦੇ ਪ੍ਰਭਾਵ ਹੇਠ ਨਸ਼ੇ ਦੀ ਆਦਤ ਪਾਲ ਲੈਂਦੇ ਹਨ ਤੇ ਫਿਰ ਇਸ ਤੋਂ ਛੁਟਕਾਰਾ ਮੁਸ਼ਕਲ ਹੋ ਜਾਂਦਾ ਹੈ| ਉਹਨਾਂ ਨੇ ਯੁਵਾ ਵਰਗ ਨੂੰ ਸਚੇਤ ਕਰਦਿਆਂ ਦੱਸਿਆ ਕਿ ਜੇ ਉਨ੍ਹਾਂ ਦੇ ਮਿੱਤਰ ਸਾਥੀ ਜਾਂ ਰਿਸ਼ਤੇਦਾਰ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਤਾਂ ਉਨ੍ਹਾਂ ਦੇ ਮਾਪਿਆਂ  ਜਾਂ ਅਧਿਆਪਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ| ਇਸ ਮੌਕੇ ਕਾਲਜ ਦੇ ਸੀਨੀਅਰ ਫੈਕਲਟੀ ਮੈਂਬਰ ਡਾ. ਅਮਰਜੀਤ ਕੌਰ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ| ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਬਰੋਕਾ ਨੇ ਵਿਦਿਆਰਥੀਆਂ ਨਾਲ ਨਸ਼ਿਆਂ ਦੇ ਵਿਸ਼ੇ ਤੇ ਖੁੱਲੀਆਂ ਗੱਲਾਂ ਕੀਤੀਆਂ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਦੀ ਸਥਿਤੀ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਆਪ ਉੱਤੇ ਭਰੋਸਾ ਕਾਇਮ ਰੱਖਣ ਦੀ ਨਸੀਹਤ ਦਿੱਤੀ| ਮੰਚ ਸੰਚਾਲਨ ਪ੍ਰੋ.ਘਣਸ਼ਾਮ ਸਿੰਘ, ਕਨਵੀਨਰ ਐਨ.ਐਸ.ਐਸ  ਨੇ ਕੀਤਾ| ਇਸ ਪ੍ਰੋਗਰਾਮ ਵਿੱਚ ਕਾਲਜ ਦੇ ਪ੍ਰੋ.ਜੀਵਨ ਜੋਤੀ , ਡਾ. ਗੁਰਦੀਪ ਸਿੰਘ ਸੇਖੋ , ਪ੍ਰੋ. ਅਰਵਿੰਦ ਕੌਰ ਅਤੇ ਪ੍ਰੋ. ਬੀ.ਐਸ.ਸੰਧੂ  ਨੇ ਵੀ ਸ਼ਿਰਕਤ ਕੀਤੀ| ਇਹ ਪ੍ਰੋਗਰਾਮ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਬਰੋਕਾ  ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ|

Leave a Reply

Your email address will not be published. Required fields are marked *