ਸਰਕਾਰੀ ਕਾਲਜ ਵਿਖੇ ਬੱਚਿਆਂ ਲਈ ਵਰਕਸ਼ਾਪ ਲਗਾਈ

ਐਸ ਏ ਐਸ ਨਗਰ, 16 ਜੂਨ (ਸ.ਬ.) ਸਰਕਾਰੀ ਕਾਲਜ ਮੁਹਾਲੀ ਵਿਖੇ ਵਾਤਾਵਰਨ ਨੂੰ ਸਮਰਪਿਤ ਸਕਲਪਚਰ,ਲੈਂਡਸਕੇਪ,ਪੈਂਟਿੰਗ, ਮਾਸਕ ਮੇਕਿੰਗ ਤੇ ਕਰਾਫਟ ਦੀ ਵਰਕਸ਼ਾਪ ਦਾ ਸਮਾਪਨ ਸਮਾਰੋਹ ਕਰਵਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਚਾਇਲਡ ਰਾਇਟਸ ਕਮਿਸ਼ਨ ਚੰਡੀਗੜ੍ਹ ਦੀ  ਚੇਅਰਪਰਸਨ ਸ੍ਰੀਮਤੀ ਹਰਜਿੰਦਰ ਕੌਰ ਸਨ| ਇਸ ਵਰਕਸ਼ਾਪ ਵਿੱਚ 80 ਬੱਚਿਆਂ ਨੇ ਹਿੱਸਾ ਲਿਆ| ਜਿਹਨਾਂ ਵਿੱਚ ਸਨੇਹਆਲਿਆ ਅਤੇ ਆਸ਼ਿਆਨਾ ਸੰਸਥਾਵਾਂ ਦੇ ਬੱਚੇ ਵੀ ਸ਼ਾਮਲ ਹਨ| ਇਸ ਵਰਕਸ਼ਾਪ ਦੌਰਾਨ ਬੱਚਿਆਂ ਨੂੰ ਕੁਦਰਤ ਤੇ ਕੁਦਰਤੀ ਸੋਮਿਆਂ ਨਾਲ ਜੋੜਨ ਦੀ ਪ੍ਰੇਰਨਾ ਦਿਤੀ| ਵਰਕਸ਼ਾਪ ਵਿੱਚ ਸ਼ਾਮਲ ਬੱਚਿਆਂ ਨੂੰ ਮੁੱਖ ਮਹਿਮਾਨ ਸ੍ਰੀਮਤੀ ਹਰਜਿੰਦਰ ਕੌਰ ਵਲੋਂ ਸਰਟੀਫਿਕੇਟ ਵੰਡੇ ਗਏ|
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਸਾਧਨਾ ਸੰਗਰ, ਗੁਰਮੀਤ ਕੌਰ ਗੋਲਡੀ,  ਪ੍ਰੋ: ਸੁਨੀਤ, ਪ੍ਰੋ: ਹਰਜੀਤ ਗੁਜਰਾਲ, ਪ੍ਰੋ: ਗੁਲਜੀਤ ਸਿੰਘ,  ਪ੍ਰੋ: ਅਸ਼ੀਸ਼ ਬਾਜਪਾਈ, ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ ਸ਼ੁਸਮਾ ਤੇ ਰੀਨਾ ਵੀ ਮੌਜੂਦ ਸਨ|

Leave a Reply

Your email address will not be published. Required fields are marked *