ਸਰਕਾਰੀ ਕਾਲਜ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਐਸ ਏ ਐਸ ਨਗਰ, 5 ਜੂਨ (ਸ.ਬ.) ਸਰਕਾਰੀ ਕਾਲਜ, ਮੁਹਾਲੀ ਵਿਖੇ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਾਤਾਵਰਣ ਸੁਰੱਖਿਆ ਤੇ ਸਾਂਭ ਸੰਭਾਲ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਇਸ ਸਮਾਰੋਹ ਦੇ ਮੁੱਖ ਮਹਿਮਾਨ ਸ੍ਰ ਬਲਬੀਰ ਸਿੰਘ ਸਿੱਧੂ, ਐਮ.ਐਲ. ਏ. ਨੇ ਸ਼ਮਾਂ ਰੌਸ਼ਨ ਕੀਤੀ ਅਤੇ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸਾਧਨਾ ਸੰਗਰ ਨੇ ਮੁੱਖ ਮਹਿਮਾਨ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ| ਇਸ ਮੌਕੇ ਸ੍ਰ ਬਲਬੀਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਸ੍ਰਿਸ਼ਟੀ ਨੂੰ ਇੱਕ ਪਰਿਵਾਰ ਸਮਝਦਿਆਂ ਹੋਇਆ ਬੂਟਿਆਂ ਅਤੇ ਜਲਵਾਯੂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਣਾ/ਸੰਭਾਲਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਾਮੁਰਾਦ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਾਨੂੰ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਕਰਨੀ ਪਵੇਗੀ| ਇਹ ਸਾਡੀ ਸਭ ਦੀ ਸਾਂਝੀ ਜ਼ਿਮੇਵਾਰੀ ਬਣਦੀ ਹੈ| ਇਸ ਉਪਰੰਤ ਸ੍ਰ. ਸਿੱਧੂਨੇ ਕਾਲਜ ਦੇ ਸੈਸ਼ਨ 2017-18 ਦਾ ਪ੍ਰਾਸਪੈਕਟਸ ਰਿਲੀਜ਼ ਕੀਤਾ| ਇਸ ਮੌਕੇ ਤੇ ਡਾ. ਸਰਿਤਾ ਮਹਿਤਾ ਪ੍ਰਧਾਨ ਵਿਦਿਆ ਧਾਮ, ਯੂ.ਐਸ.ਏ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ| ਇਸ ਤੋਂ ਇਲਾਵਾ ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਅਤੇ ਸ਼੍ਰੀ ਹਰਕੇਸ਼ ਚੰਦ ਸ਼ਰਮਾ, ਮੱਛਲੀ ਕਲਾਂ, ਸੂਬਾ ਸਕੱਤਰ ਕਾਂਗਰਸ ਵੀ ਹਾਜ਼ਰ ਰਹੇ| ਇਸ ਵਾਤਾਵਰਣ ਦਿਹਾੜੇ ਨੂੰ ਸਮਰਪਿਤ ਐਂਬੀਐਂਸ ਫਾਊਂਡੇਸ਼ਨ ਅਤੇ ਓ.ਐਸ.ਏ. ਦੇ ਸਹਿਯੋਗ ਨਾਲ ਬੁੱਤ ਮੇਕਿੰਗ ਵਰਕਸ਼ਾਪ, ਵੀ ਗਰੁੱਪ ਅਤੇ ਸਰਕਾਰੀ ਕਾਲਜ ਮੁਹਾਲੀ ਦੇ ਸਹਿਯੋਗ ਨਾਲ ਆਰਟ ਐਂਡ ਕਰਾਫਟ ਦਸ ਰੋਜ਼ਾ ਸਮਰ ਕੈਂਪ, ਕੰਪਿਊਟਰ ਸੁਸਾਇਟੀ ਵੱਲੋਂ 21 ਦਿਨਾਂ ਕੰਪਿਊਟਰ ਕੋਰਸ ਕਰਵਾਇਆ ਜਾ ਰਿਹਾ ਹੈ| ਇਸ ਦਿਨ ਨੂੰ ਸਮਰਪਿਤ ਆਸਮਾਨ ਫਾਊਡੇਸ਼ਨ ਵੱਲੋਂ ਕਾਲਜ ਨੂੰ ਬਹੁਤ ਸਾਰੇ ਪੌਦੇ ਅਤੇ ਸਟਾਫ ਨੂੰ ਗਿਫਟ ਵਾਊਚਰ ਦਿੱਤੇ ਗਏ|
ਇਸ ਮੌਕੇ ਤੇ ਡਾ. ਅਮਰਜੀਤ ਕੌਰ ਸੰਧੂ ਨੇ ਵਾਤਾਵਰਣ ਦੀ ਸਾਂਭ ਸੰਭਾਲ ਵਿਸ਼ੇ ਤੇ ਲੈਕਚਰ ਦਿੱਤਾ|

Leave a Reply

Your email address will not be published. Required fields are marked *