ਸਰਕਾਰੀ ਕਾਲਜ ਵਿਖੇ ਸਮਰ ਕੈਂਪ ਸਮਾਪਤ

ਐਸ. ਏ. ਐਸ. ਨਗਰ, 27 ਜੂਨ (ਸ.ਬ.) ਪੋਸਟ ਗ੍ਰੈਜੁਏਸ਼ਨ ਵਿਭਾਗ ਫਾਈਨ ਆਰਟਸ ਵੱਲੋਂ ਸਰਕਾਰੀ ਕਾਲਜ ਫੇਜ਼-6 ਵਿੱਖ ਆਯੋਜਿਤ ਕੀਤੇ ਗਏ ਸਮਰ ਕੈਂਪ ਦੀ ਸਮਾਪਤੀ ਵਿਦਿਆਰਥੀਆਂ ਵੱਲੋਂ ਤਿਆਰ ਆਰਟ ਐਂਡ ਕਰਾਫਟ ਦੀ ਪ੍ਰਦਰਸ਼ਨੀ ਲਗਾ ਕੇ ਕੀਤੀ ਗਈ| ਵਿਦਿਆਰਥੀਆਂ ਨੂੰ ਟਾਈ ਐਂਡ ਡਾਈ, ਫੈਬਰਿਕ ਪੇਂਟਿੰਗ ਸਟਰਾਕ ਪੇਂਟਿੰਗ, ਕੋਲਾਜ ਮੇਕਿੰਗ, ਸਕੈਚਿੰਗ ਅਤੇ ਕਲਰਰਿੰਗ, ਕਲੇਅ ਮਾਡਲਿੰਗ ਆਦਿ ਦੀ ਸਿਖਲਾਈ ਦਿੱਤੀ ਗਈ| ਇਸ ਕੈਂਪ ਵਿੱਚ ਛੇ ਤੋਂ ਬਾਰਾਂ ਸਾਲ ਦੇ ਬੱਚੇ ਸ਼ਾਮਲ ਸਨ| ਇਸ ਮੌਕੇ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਬਰੋਕਾ, ਪੋਸਟ ਗ੍ਰੈਜੁਏਸ਼ਨ ਵਿਭਾਗ ਫਾਈਨ ਆਰਟਸ ਦੇ ਪ੍ਰੋਫੈਸਰ ਸ਼੍ਰੀਮਤੀ ਗਾਇਤਰੀ ਸਿੰਘ, ਸ਼੍ਰੀਮਤੀ ਸੋਨੀ ਆਸ਼ਰਮਾ, ਸ਼੍ਰੀ ਹਰਚਰਨ ਸਿੰਘ ਅਤੇ ਸ਼੍ਰੀਮਤੀ ਨੇਹਾ ਸੂਦ ਵੀ ਮੌਜੂਦ ਸਨ|

Leave a Reply

Your email address will not be published. Required fields are marked *