ਸਰਕਾਰੀ ਕਾਲਜ ਵਿਖੇ ਸਮਰ ਵੋਕੇਸ਼ਨ ਕੋਰਸ ਸ਼ੁਰੂ

ਐਸ ਏ ਐਸ ਨਗਰ, 18 ਜੂਨ (ਸ.ਬ.) ਸਰਕਾਰੀ ਕਾਲਜ ਮੁਹਾਲੀ ਦੇ ਕੰਪਿਊਟਰ ਵਿਭਾਗ ਅਤੇ ਫਾਈਨ ਆਰਟਸ ਵਿਭਾਗ ਵੱਲੋਂ ਕੋਰਸ ਸ਼ੁਰੂ ਕੀਤੇ ਗਏ ਹਨ| ਕੰਪਿਊਟਰ ਕੋਰਸਾਂ ਵਿੱਚ ਕੁੱਲ 175 ਵਿਦਿਆਰਥੀ ਰਜਿਸਟਰ ਹੋਏ ਹਨ ਜਿਨ੍ਹਾਂ ਨੂੰ ਬੇਸਿਕ, ਸੀ/ਸੀ++ ਅਤੇ ਟੈਲੀ ਦੇ ਕੋਰਸ ਕਰਵਾਏ ਜਾਣਗੇ| ਇਨ੍ਹਾਂ ਕੋਰਸਾਂ ਲਈ ਕਾਲਜ ਦੇ ਵਿਦਿਆਰਥੀਆਂ ਕੋਲੋਂ 500/- ਰੁਪਏ ਬਾਹਰ ਦੇ ਵਿਦਿਆਰਥੀਆਂ ਲਈ 1000/- ਰੁਪਏ ਚਾਰਜ ਕੀਤੇ ਗਏ ਹਨ| ਇਸੇ ਤਰ੍ਹਾਂ ਫਾਈਨ ਆਰਟਸ ਵਿਭਾਗ ਵੱਲੋਂ ਵੀ ਲੋੜਵੰਦ ਵਿਦਿਆਰਥੀਆਂ ਲਈ ਫਰੀ ਕੋਰਸ ਜਿਵੇਂ ਪੇਂਟਿੰਗ, ਕਰਾਫਟ, ਕਲੇਅ ਮਾਡਲਿੰਗ ਆਦਿ ਕਲਾਵਾਂ ਕਰਵਾਈਆਂ ਜਾਣਗੀਆਂ| ਅੱਜ ਦੇ ਉਦਘਾਟਨੀ ਸਮਾਰੋਹ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਬਰੋਕਾ ਨੇ ਕੋਰਸਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਨ੍ਹਾਂ ਕੋਰਸਾਂ ਵਿੱਚ ਮਨ ਲਾ ਕੇ ਪੜ੍ਹਨ ਦੀ ਹਦਾਇਤ ਵੀ ਕੀਤੀ|

Leave a Reply

Your email address will not be published. Required fields are marked *