ਸਰਕਾਰੀ ਕਾਲਜ ਵਿਖੇ ਸਵੱਛਤਾ ਅਭਿਆਨ ਪੰਦਰਵਾੜਾ ਜਾਰੀ

ਐਸ ਏ ਐਸ ਨਗਰ, 27  ਜੁਲਾਈ (ਸ.ਬ.) ਸਰਕਾਰੀ ਕਾਲਜ ਐਸ ਏ ਐਸ ਨਗਰ ਵਿਖੇ 21 ਜੁਲਾਈ ਤੋਂ ਸਵੱਛਤਾ ਅਭਿਆਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜੋ ਕਿ 5 ਅਗਸਤ ਤੱਕ ਚੱਲੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਦੱਸਿਆ ਕਿ ਇਸ ਸਵੱਛਤਾ ਅਭਿਆਨ ਤਹਿਤ ਕਾਲਜ ਦੀਆਂ ਵੱਖ-ਵੱਖ ਕਮੇਟੀਆਂ ਵਾਤਾਵਰਣ ਸੁਰੱਖਿਆ ਕਮੇਟੀ, ਖੇਡ ਵਿਭਾਗ, ਐਨ ਐਸ ਐਸ, ਐਨ ਸੀ ਸੀ, ਕੰਟੀਨ ਕਮੇਟੀ ਅਤੇ ਕੰਪਿਊਟਰ ਵਿਭਾਗ ਨੂੰ ਵੱਖ ਵੱਖ ਪਾਰਕਾਂ ਦੇ ਰੱਖ ਰਖਾਓ ਦਾ ਜਿੰਮਾ ਦਿਤਾ ਗਿਆ ਹੈ| ਇਸ ਅਭਿਆਨ ਦੌਰਾਨ ਪੌਦਿਆਂ ਦੀ ਸਾਂਭ ਸੰਭਾਲ ਅਤੇ ਨਵੇਂ ਪੌਦੇ ਲਗਾਏ ਜਾ ਰਹੇ ਹਨ| ਪਾਰਕਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ| ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦੀਆਂ ਥਾਵਾਂ ਦੀ ਸਾਫ ਸਫਾਈ, ਪਾਣੀ ਦੀਆਂ ਟੈਂਕੀਆਂ ਅਤੇ ਵਾਟਰ ਕੂਲਰਾਂ ਦੀ ਸਫਾਈ, ਬਾਥਰੂਮਾਂ ਦੀ ਰਿਪੇਅਰ ਅਤੇ ਸਫਾਈ ਦੇ  ਕੰਮ ਵੀ ਕੀਤੇ ਜਾ ਰਹੇ ਹਨ|

Leave a Reply

Your email address will not be published. Required fields are marked *