ਸਰਕਾਰੀ ਕਾਲਜ ਵਿਖੇ 34ਵੀਂ ਐਥਲੈਟਿਕ ਮੀਟ ਸਫਲਤਾਪੂਰਵਕ ਸੰਪੰਨ

ਐਸ.ਏ.ਐਸ.ਨਗਰ, 9 ਮਾਰਚ (ਸ.ਬ.) ਸਰਕਾਰੀ ਕਾਲਜ, ਐਸ.ਏ.ਐਸ ਨਗਰ ਵਿਖੇ 34ਵੀਂ ਐਥਲੈਟਿਕ ਮੀਟ ਕਰਵਾਈ ਗਈ| ਇਸ ਮੀਟ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਬਰੋਕਾ ਨੇ ਕੀਤਾ| ਇਸ ਮੌਕੇ ਕਾਲਜ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ, ਪ੍ਰਿੰਸੀਪਲ ਮੈਡਮ ਨੇ ਸਲਾਮੀ ਲਈ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਉਪਰੰਤ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ| ਇਸ ਐਥਲੈਟਿਕ ਮੀਟ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 5000 ਮੀਟਰ ਦੌੜਾਂ, ਲੌਂਗ ਜੰਪ, ਹਾਈ ਜੰਪ, ਟਰਿਪਲ ਜੰਪ, ਜੈਵਲਿਨ ਥਰੋ, ਡਿਸਕਸ ਥਰੋ, ਗੋਲਾ ਸੁੱਟਣਾ, ਤਿੰਨ ਟੰਗੀ ਰੇਸ , ਰਿਲੇਅ ਰੇਸ, ਰੱਸਾ ਕਸ਼ੀ ਆਦਿ ਈਵੈਂਟਸ ਵਿੱਚ ਖਿਡਾਰੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ| ਇਸ ਐਥੈਟਿਕ ਮੀਟ ਦਾ ਬੈਸਟ ਐਥਲੀਟ ਲੜਕਿਆਂ ਵਿੱਚੋਂ ਹਰਮਨਪ੍ਰੀਤ ਸਿੰਘ ਅਤੇ ਲੜਕੀਆਂ ਵਿੱਚੋਂ ਪ੍ਰਵੀਨ ਕੁਮਾਰੀ ਰਹੀ| ਜੇਤੂ ਖਿਡਾਰੀਆਂ ਨੂੰ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਬਰੋਕਾ ਨੇ ਇਨਾਮ ਤਕਸੀਮ ਕੀਤੇ| ਸਰੀਰਕ ਸਿੱਖਿਆ ਦੇ ਵਿਭਾਗ ਦੇ ਅਧਿਆਪਕ ਜਸਵਿੰਦਰ ਸਿੰਘ ਅਤੇ ਡਾ. ਜਸਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ|

Leave a Reply

Your email address will not be published. Required fields are marked *