ਸਰਕਾਰੀ ਕਾਲਜ ਵਿੱਚ ਖੇਡ ਦਿਵਸ ਮਨਾਇਆ

ਐਸ ਏ ਐਸ ਨਗਰ, 16 ਫਰਵਰੀ (ਸ.ਬ.) ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ‘ਸਲਾਨਾ  ਖੇਡ ਸਮਾਰੋਹ’ ਕਾਲਜ ਕੈਂਪਸ ਵਿਖੇ ਕਰਵਾਇਆ ਗਿਆ| 33ਵੀਂ ਸਲਾਨਾ ਖੇਡ ਸਮਾਰੋਹ ਦਾ ਆਗਾਜ਼ ਕਾਲਜ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਕੀਤਾ| ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ| ਇਸ ਖੇਡ ਸਮਾਰੋਹ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਰੇਸ, ਲੌਂਗ ਜੰਪ, ਹਾਈ ਜੰਪ, ਤਿੰਨ ਟੰਗੀ ਰੇਸ , ਜੈਵਲਿਨ ਥਰੋ, ਬੌਰੀ ਰੇਸ, ਰੱਸੀ ਕਸੀ ਆਦਿ ਈਵਿੰਟ ਕਰਵਾਏ ਗਏ| ਇਸ ਖੇਡ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ| ਸਾਲ 2016-17 ਦੇ ਖੇਡ ਸਮਾਰੋਹ ਦੇ ਸਰਵੋਤਮ ਅਥਲੀਟ ਲੜਕਿਆਂ ਵਿੱਚੋਂ ਗੁਰਜੰਟ ਸਿੰਘ ਬੀ.ਏ-2 ਰੋਲ ਨੰ: 2123 ਅਤੇ ਲੜਕੀਆਂ ਵਿੱਚੋਂ ਸਰਿਤਾ ਬੀ.ਏ-3 ਰੋਲ ਨੰ: 2682 ਨੂੰ ਐਲਾਨਿਆ ਗਿਆ|
ਇਸ ਖੇਡ ਸਮਾਗਮ ਦੇ ਇਨਾਮ ਵੰਡ ਸਮਾਰੋਹ ਦੌਰਾਨ ਕਾਲਜ ਪ੍ਰਿੰਸੀਪਲ ਸ੍ਰੀਮਤੀ ਅਰਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ|

Leave a Reply

Your email address will not be published. Required fields are marked *