ਸਰਕਾਰੀ ਕਾਲਜ ਵਿੱਚ ਤੀਜ ਮੇਲਾ ਮਨਾਇਆ

ਐਸ ਏ ਐਸ ਨਗਰ, 8 ਸਤੰਬਰ (ਸ.ਬ.) ਸਰਕਾਰੀ ਕਾਲਜ ਐਸ.ਏ.ਐਸ ਨਗਰ ਵਿਖੇ ਉਮੰਗ-2018 ਤੀਜ ਮੇਲਾ ਮਨਾਇਆ ਗਿਆ| ਮੇਲੇ ਦਾ ਆਗਾਜ਼ ਮੁੱਖ ਮਹਿਮਾਨ ਸ: ਬਲਬੀਰ ਸਿੰਘ ਸਿੱਧੂ, ਕੈਬਿਨਟ ਮੰਤਰੀ ਦੀ ਧਰਮਪਤਨੀ ਸ: ਦਲਜੀਤ ਕੌਰ ਸਿੱਧੂ ਨੇ ਸ਼ਮਾ ਰੌਸ਼ਨ ਕਰਕੇ ਕੀਤਾ| ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਬਰੋਕਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ| ਇਸ ਮੌਕੇ ਮੁੱਖ ਮਹਿਮਾਨ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਉਮੰਗ 2018 ਮੇਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹੋ ਜਿਹੇ ਰੰਗਾਰੰਗ ਪ੍ਰੋਗਰਾਮ ਸਾਡੀ ਜਿੰਦਗੀ ਨੂੰ ਖੂਬਸੂਰਤ ਬਣਾਉਂਦੇ ਹਨ|
ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਦੇ ਗਿੱਧਾ, ਭੰਗੜਾ, ਮਹਿੰਦੀ ਮੁਕਾਬਲੇ, ਪੰਜਾਬੀ ਮੁਟਿਆਰ ਅਤੇ ਪੰਜਾਬੀ ਗੱਭਰੂ ਮੁਕਾਬਲੇ ਕਰਵਾਏ ਗਏ| ਪੰਜਾਬੀ ਗੱਭਰੂ ਅਸ਼ਨਦੀਪ ਸਿੰਘ, ਐਮ.ਐਸ.ਸੀ.ਆਈ.ਟੀ-1 ਅਤੇ ਪੰਜਾਬੀ ਮੁਟਿਆਰ ਸਿਮਰਨ ਕੌਰ, ਐਮ.ਐਸ.ਸੀ. ਆਈ. ਟੀ-2 ਰਹੇ|
ਇਸ ਤੋਂ ਇਲਾਵਾ ਅਲੋਪ ਹੋ ਰਹੀਆਂ ਲੋਕ ਕਲਾਵਾਂ ਨਾਲੇ ਬੁਣਨਾ, ਫੁਲਕਾਰੀ ਦੀ ਕਢਾਈ, ਪੱਖੀ ਤਿਆਰ ਕਰਨਾ, ਰੱਸੇ ਵੱਟਣਾ, ਖਿੱਦੋ ਬਣਾਉਣਾ ਆਦਿ ਦੀ ਪੇਸ਼ਕਾਰੀ ਕੀਤੀ ਗਈ| ਇਸ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਫਾਈਨ ਆਰਟਸ, ਹੋਮ ਸਾਇੰਸ ਅਤੇ ਪੰਜਾਬੀ ਵਿਭਾਗ ਨੇ ਯੋਗਦਾਨ ਦਿੱਤਾ| ਸਮਾਗਮ ਦੇ ਅਖੀਰ ਵਿੱਚ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ ਜਸਵਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ| ਮੰਚ ਸੰਚਾਲਨ ਦੀ ਜਿੰਮੇਵਾਰੀ ਸ਼੍ਰੀ ਪ੍ਰਦੀਪ ਰਤਨ ਨੇ ਬਾਖੂਬੀ ਨਿਭਾਈ|

Leave a Reply

Your email address will not be published. Required fields are marked *