ਸਰਕਾਰੀ ਕਾਲਜ ਵਿੱਚ ਵੋਟਰ ਦਿਵਸ ਸਮਾਗਮ ਦਾ ਆਯੋਜਨ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਅਨੁਸਾਰ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਮਜਬੂਤ ਕਰਨ ਲਈ ਅਤੇ ਵੋਟਰ ਜਾਗਰੂਕਤਾ ਦੇ ਪ੍ਰਚਾਰ ਲਈ ਵੋਟਰ ਦਿਵਸ ਵਜੋਂ ਸਰਕਾਰੀ ਕਾਲਜ ਐਸ.ਏ.ਐਸ ਨਗਰ ਦੇ ਸਮੁੱਚੇ ਵਿਦਿਆਰਥੀ ਵਰਗ ਤੇ ਅਧਿਆਪਕ ਵਰਗ ਨੇ ਵੋਟ ਦੇ ਹੱਕ ਨੂੰ ਧਰਮ, ਭਾਸ਼ਾ. ਰੰਗ, ਨਸਲ, ਜਾਤ-ਪਾਤ  ਆਦਿ ਤੋਂ ਉਪਰ ਉੱਠ ਕੇ ਇਸਤੇਮਾਲ ਕਰਨ ਦਾ ਤਨ-ਦੇਹੀ ਨਾਲ ਪ੍ਰਣ ਲਿਆ|
ਕਾਲਜ ਦੇ ਪ੍ਰਿੰਸੀਪਲ ਪ੍ਰੋ.ਕੋਮਲ ਬਰੋਕਾ ਵੱਲੋਂ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣ ਲਈ ਅਪੀਲ ਕੀਤੀ| ਐਨ.ਐਸ.ਐਸ ਵਿਭਾਗ ਦੇ ਕਨਵੀਨਰ ਪ੍ਰੋ. ਰਾਮੇਸ਼ ਕਾਂਗੋ ਨੇ ਭਾਰਤ ਦੇ ਰਾਜਨੀਤਿਕ ਢਾਂਚੇ ਵਿੱਚ ਵੋਟਰ ਦੀ ਭੂਮਿਕਾ ਤੇ ਰੋਸ਼ਨੀ ਪਾਈ| ਪ੍ਰੋਗਰਾਮ ਅਫਸਰ ਡਾ.ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਵੋਟ ਦੀ ਤਾਕਤ ਪਛਾਣਨ ਦਾ ਹੋਕਾ ਦਿੱਤਾ| ਪ੍ਰੋ. ਗੁਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਵੋਟ ਪਾਉਣ ਤੋਂ ਪਹਿਲਾਂ ਇਹ ਫੈਸਲਾ ਕਰੋ ਕਿ ਪਾਰਟੀਆਂ ਦੀ ਨੀਤੀ ਅਤੇ ਤੁਹਾਡੀਆਂ ਲੋੜਾਂ ਕੀ ਨੇ? ਡਾ.ਜਸਵਿੰਦਰ ਸਿੰਘ ਨੇ ਵੋਟ ਬਣਾਉਣ ਦੀ ਪ੍ਰਕਿਰਿਆ ਬਾਰੇ ਦੱਸਿਆ|
ਨਹਿਰੂ ਯੁਵਕ ਕੇਂਦਰ ਐਸ.ਏ.ਐਸ ਨਗਰ ਦੇ ਨੁਮਾਇੰਦੇ ਮੈਡਮ ਗੁਰਲੀਨ ਕੌਰ ਵੱਲੋਂ ਵੋਟਰ ਦਿਵਸ ਦੀ ਸਹੁੰ ਬਾਰੇ ਜਾਣਕਾਰੀ ਦਿੱਤੀ| ਇਸ ਸਮਾਗਮ ਵਿੱਚ ਪ੍ਰੋ. ਸੁਰਿੰਦਰ ਸਿੰਘ, ਡਾ.ਜਗਤਾਰ ਸਿੰਘ, ਪ੍ਰੋ. ਕੰਵਰ ਰਜਿੰਦਰ ਸਿੰਘ, ਪ੍ਰੋ. ਬਲਵਿੰਦਰ ਸਿੰਘ ਸੰਧੂ ਨੇ ਆਪਣੀ ਹਾਜ਼ਰੀ ਲਵਾਈ| ਅੰਤ ਵਿੱਚ ਐਨ.ਐਸ.ਐਸ ਪ੍ਰੋਗਰਾਮ ਅਫਸਰ ਪ੍ਰੋ. ਅਰਵਿੰਦ ਕੌਰ ਨੇ ਸਭ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *