ਸਰਕਾਰੀ ਕਾਲਜ ਵੱਲੋਂ ਰਾਸ਼ਟਰੀ ਵੈਬੀਨਾਰ ਆਯੋਜਿਤ

ਧਰਮ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿਊਮਨ ਰਾਈਟਸ ਮੁਹਿੰਮ ਦੀ ਨੀਂਹ ਰੱਖੀ
ਐਸ ਏ ਐਸ ਨਗਰ, 28 ਅਗਸਤ (ਸ.ਬ.) ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਵੱਲੋਂ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ: ਜੀਵਨ ਅਤੇ ਬਾਣੀ’ ਵਿਸ਼ੇ ਉਪਰ ਇਕ ਰੋਜ਼ਾ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ| ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਚਿਰੰਜੀਵ ਕੌਰ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਤੇਗ ਦੇ ਧਨੀ ਅਤੇ ਤਿਆਗ ਦੀ ਮੂਰਤ ਗੁਰੂ ਜੀ ਦਾ ਜੀਵਨ ਅਤੇ ਫਲਸਫਾ ਹੱਕ, ਸੱਚ, ਵੈਰਾਗ ਅਤੇ ਮਾਨਵੀ ਮੁੱਲਾਂ ਨਾਲ ਭਰਪੂਰ ਹੈ| 
ਡਾ. ਸਰਬਜੀਤ ਸਿੰਘ ਰੇਣੁਕਾ, ਪ੍ਰੋਫੈਸਰ ਜਰਨਲਿਜ਼ਮ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਗੁਰੂ ਜੀ ਦੀ ਬਾਣੀ ਮੋਹ ਮਾਇਆ ਦੀ ਨੀਂਦ ਵਿਚ ਸੁੱਤੇ ਮਨਾਂ ਨੂੰ ਜਗਾ ਕੇ ਉਚਤਮ ਅਧਿਆਤਮਕ ਜੀਵਨ ਜਿਉਣ ਲਈ ਅਥਾਹ ਬਲ ਪ੍ਰਦਾਨ ਕਰਦੀ ਹੈ| ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਸਾਨੂੰ ਸੁੱਖ ਅਤੇ ਦੁੱਖ ਵਿਚ ਅਡੋਲ ਰਹਿਣ ਦੀ ਪ੍ਰੇਰਣਾ ਦਿੰਦਾ ਹੈ| 
ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਗੁਜਰਾਲ ਨੇ ਦੱਸਿਆ ਕਿ ਇਸ ਵੈਬੀਨਾਰ ਵਿਚ 14 ਸੂਬਿਆਂ ਤੋਂ 911 ਡੈਲੀਗੇਟ ਰਜਿਸਟਰਡ ਹੋਏ| 22 ਯੂਨੀਵਰਸਿਟੀਆਂ ਦੇ ਵਿਦਵਾਨ ਅਤੇ ਰਿਸਰਚ ਸਕਾਲਰਾਂ ਨੇ ਇਸ ਵੈਬੀਨਾਰ ਵਿਚ ਭਾਗ ਲਿਆ| 
ਇਸ ਮੌਕੇ ਵੈਬੀਨਾਰ ਦੇ ਪ੍ਰਬੰਧਕੀ ਸਕੱਤਰ ਡਾ. ਅਮਨਦੀਪ ਕੌਰ, ਕਨਵੀਨਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਘਣਸ਼ਾਮ ਸਿੰਘ ਭੁੱਲਰ ਨੇ ਵੀ ਸੰਬੋਧਨ ਕੀਤਾ| ਇਸ ਵੈਬੀਨਾਰ ਲਈ ਤਕਨੀਕੀ ਸਹਿਯੋਗ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਵਲੋਂ ਪ੍ਰਦਾਨ ਕੀਤਾ            ਗਿਆ|

Leave a Reply

Your email address will not be published. Required fields are marked *