ਸਰਕਾਰੀ ਕਾਲੇਜ ਵਿੱਚ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਆਰੰਭ

ਐਸ ਏ ਐਸ ਨਗਰ, 2 ਜੂਨ (ਸ.ਬ.) ਸਰਕਾਰੀ ਕਾਲਜ ਫੇਜ਼-6 ਦੀ  ਪਿੰ੍ਰਸੀਪਲ ਸ੍ਰੀਮਤੀ ਸਾਧਨਾ ਸੰਗਰ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਜ ਕਾਲਜ ਵਿੱਚ ਚਲ ਰਹੇ ਵੱਖ ਵੱਖ ਕੋਰਸਾਂ ਵਿੱਚ ਦਾਖਲਿਆਂ ਸੰਬੰਧੀ ਜਾਣਕਾਰੀ ਦਿੱਤੀ| ਉਹਨਾਂ ਦੱਸਿਆ ਕਿ ਕਾਲਜ ਵਿੱਚ ਬੀ.ਏ., ਬੀ.ਕਾਮ, ਬੀ.ਐਸ.ਸੀ (ਮੈਡੀਕਲ, ਨਾਨ-ਮੈਡੀਕਲ ਅਤੇ ਕੰਪਿਊਟਰ ਐਪ.) ਐਮ. ਏ. (ਫਾਈਨ ਆਰਟਸ ਅਤੇ ਇੰਗਲਿਸ਼) ਦੇ ਰੈਗੂਲਰ ਕੋਰਸ ਚਲਾਏ ਜਾ ਰਹੇ ਹਨ| ਇਸ ਤੋਂ ਇਲਾਵਾ ਸੈਲਫ ਫਾਇਨਾਸਡ ਕੋਰਸ  ਵਿੱਚ ਬੀ.ਸੀ.ਏ., ਬੀ.ਐਸ.ਸੀ (ਬਾਇਓਤਕਨਾਲੋਜੀ) ਅਤੇ ਕੁੱਝ ਹੋਰ ਕੋਰਸਾਂ ਦੇ ਨਾਲ ਨਾਲ ਕੈਰੀਅਰ ਉਰੀਐਂਟਿਡ ਕੋਰਸ ਵੀ ਚੱਲ ਰਹੇ ਹਨ|
ਉਹਨਾਂ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਾਲਜ ਵਿੱਚ ਵੱਖ ਵੱਖ ਵਿਸ਼ਿਆਂ ਤੇ ਵਰਕਸ਼ਾਪਾਂ ਵੀ ਲਗਾਈਆਂ ਜਾਣਗੀਆਂ| ਜਿਹੜੀਆਂ 5 ਜੂਨ ਤੋਂ ਆਰੰਭ ਹੋਣਗੀਆਂ| 5 ਜੂਨ ਨੂੰ ਕਾਲਜ ਵਿੱਚ ਵਿਸ਼ਵ ਵਾਤਾਵਰਣ ਦਿਵਸ ਵੀ ਮਨਾਇਆ ਜਾਵੇਗਾ| ਇਸ ਮੌਕੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ|

Leave a Reply

Your email address will not be published. Required fields are marked *