ਸਰਕਾਰੀ ਪੈਨਸ਼ਨਰਾਂ ਵਲੋਂ ਫੇਜ 6 ਵਿੱਚ ਵਿਸ਼ਾਲ ਰੋਸ ਰੈਲੀ

ਸਰਕਾਰੀ ਪੈਨਸ਼ਨਰਾਂ ਵਲੋਂ ਫੇਜ 6 ਵਿੱਚ ਵਿਸ਼ਾਲ ਰੋਸ ਰੈਲੀ
ਪੈਨਸ਼ਨਰਾਂ ਦੇ ਮਸਲੇ ਤੁਰੰਤ ਹੱਲ ਕਰੇ ਸਰਕਾਰ : ਪੈਨਸ਼ਨਰ ਆਗੂ
ਐਸ ਏ ਐਸ ਨਗਰ, 22 ਮਾਰਚ (ਸ.ਬ.) ਪੰਜਾਬ ਗੌਰਮਿੰਟ ਪੈਨਸ਼ਨਰਜ ਫਰੰਟ ਅਤੇ ਪੈਨਸ਼ਨਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਵਿੱਚ ਅੱਜ ਸਥਾਨਕ ਫੇਜ਼ 6 ਵਿਖੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਪੈਨਸ਼ਨਰਾਂ ਨੇ ਰੋਸ ਰੈਲੀ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਪੈਨਸ਼ਨਰਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਤੁਰੰਤ ਹੀ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇਗਾ ਪਰ ਇਸ ਸਰਕਾਰ ਬਣੀ ਨੂੰ ਪੂਰਾ ਇਕ ਸਾਲ ਹੋ ਗਿਆ ਹੈ ਪਰ ਇਸ ਸਰਕਾਰ ਨੇ ਅਜੇ ਤੱਕ ਤਨਖਾਹ ਕਮਿਸਨ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਅਤੇ ਨਾ ਹੀ ਜਨਵਰੀ 2017 ਅਤੇ ਅਗਸਤ 2017 ਅਤੇ ਜਨਵਰੀ 2018 ਦੇ ਡੀ ਏ ਦੀਆਂ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਹਨ, ਇਸੇ ਤਰ੍ਹਾਂ ਮੈਡੀਕਲ ਬਿਲਾਂ ਦੀ ਪ੍ਰਤੀਪੂਰਤੀ ਪਿਛਲੇ ਕਈ ਸਾਲਾਂ ਤੋਂ ਨਹੀਂ ਕੀਤੀ ਗਈ| ਕੈਸ਼ਲੈਸ ਸਿਸਟਮ ਆਫ ਟ੍ਰੀਟਮੈਂਟ ਵਿੱਚ ਕੁਝ ਸੋਧਾਂ ਕਰਨ ਉਪਰੰਤ ਲਾਗੂ ਨਹੀਂ ਕੀਤਾ ਗਿਆ|
ਉਹਨਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ, ਫਿਕਸ ਮੈਡੀਕਲ ਭੱਤਾ 2 ਹਜਾਰ ਪ੍ਰਤੀ ਮਹੀਨਾ ਕੀਤਾ ਜਾਵੇ, ਅੰਤਰਿਮ ਰਾਹਤ 15 ਫੀਸਦੀ ਹੋਰ ਦਿੱਤੀ ਜਾਵੇ, ਬਿਜਲੀ ਮੁਲਾਜਮਾਂ ਵਾਂਗੂ ਬਿਜਲੀ ਪੈਨਸ਼ਨਰਾਂ ਨੂੰ ਵੀ ਮੁਫਤ ਿਬਜਲੀ ਯੂਨਿਟ ਦਿੱਤੇ ਜਾਣ ਅਤੇ ਪੈਨਸ਼ਨਰਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣ|
ਉਹਨਾਂ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਹੀ ਨਾ ਮੰਨੀਆਂ ਤਾਂ ਪੈਨਸ਼ਨਰ ਕਾਂਗਰਸ ਸਰਕਾਰ ਵਿਰੁੱਧ ਮੰਗਾਂ ਦੀ ਪ੍ਰਾਪਤੀ ਤਕ ਲੰਮਾ ਸੰਘਰਸ਼ ਛੇੜਨਗੇ|
ਇਸ ਮੌਕੇ ਪੈਨਸ਼ਨਰ ਆਗੂ ਮਹਿੰਦਰ ਸਿੰਘ ਪਰਵਾਨਾ, ਮਹਿੰਦਰ ਸਿੰਘ ਫਿਰੋਜਪੁਰ, ਕੇਵਲ ਸਿੰਘ, ਪ੍ਰੇਮ ਸਾਗਰ, ਕਰਮ ਸਿੰਘ ਧਨੋਆ, ਪ੍ਰੇਮ ਚੰਦ ਅਗਰਵਾਲ, ਅਜੀਤ ਸਿੰਘ ਸੋਢੀ, ਅਜਮੇਰ ਸਿੰਘ, ਰਣਬੀਰ ਢਿਲੋਂ, ਨਿਰਵੈਰ ਸਿੰਘ, ਲਾਲ ਸਿੰਘ , ਠਾਕੁਰ ਸਿੰਘ, ਅਵਿਨਾਸ਼ ਚੰਦਰ ਸ਼ਰਮਾ, ਮੇਜਰ ਸਿੰਘ ਨੱਤ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਪੈਨਸ਼ਨਰਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਨਾਰ੍ਹੇਬਾਜੀ ਵੀ ਕੀਤੀ|

Leave a Reply

Your email address will not be published. Required fields are marked *