ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 1 ਦੇ ਗ੍ਰਾਊਂਡ ਵਿੱਚ ਬਰਸਾਤੀ ਪਾਣੀ ਭਰਿਆ

ਐਸ ਏ ਐਸ ਨਗਰ, 6 ਅਗਸਤ ( ਆਰ ਪੀ ਵਾਲੀਆ) ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 1 ਦੇ ਗ੍ਰਾਊਂਡ ਵਿੱਚ ਬਰਸਾਤੀ ਪਾਣੀ ਭਰ ਗਿਆ ਹੈ, ਜਿਸ ਦੀ ਕੋਈ ਵੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਇਹ ਪਾਣੀ ਚਿੱਕੜ ਵਿੱਚ ਬਦਲ ਗਿਆ ਹੈ| ਇਸ ਪਾਣੀ ਵਾਲੇ ਚਿਕੜ ਕਾਰਨ ਸਕੂਲ ਦੇ ਬੱਚਿਆਂ ਦੇ ਨਾਲ ਸਟਾਫ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ|
ਇਸ ਗੰਦੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਹੋ ਗਈ ਹੈ ਅਤੇ ਕਿਸੇ ਵੀ ਸਮੇਂ ਬੱਚਿਆਂ ਨੂੰ ਕੋਈ ਬਿਮਾਰੀ ਆਪਣੀ ਲਪੇਟ ਵਿੱਚ ਲੈ ਸਕਦੀ ਹੈ|
ਇਸ ਸਬੰਧੀ ਸੰਪਰਕ ਕਰਨ ਤੇ ਹੈਡਮਾਸਟਰ ਬਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਉਚ ਅਧਿਕਾਰੀਆਂ ਤੋਂ ਇਹ ਗ੍ਰਾਉਂਡ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਇਸ ਸਬੰਧੀ ਗ੍ਰਾਂਟ ਆਉਣ ਤੋਂ ਬਾਅਦ ਇਸ ਨੂੰ ਠੀਕ ਕਰਵਾਇਆ ਜਾਵੇਗਾ| ਉਹਨਾਂ ਕਿਹਾ ਕਿ ਉਹਨਾਂ ਨੇ ਕੁਝ ਕੰਮ ਕਰਵਾਇਆ ਵੀ ਹੈ ਅਤੇ ਗਾਉਂਡ ਵਿੱਚ ਮਿੱਟੀ ਵੀ ਪਾਈ ਹੈ|

Leave a Reply

Your email address will not be published. Required fields are marked *