ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 1 ਵਿੱਚ ਬੂਟੇ ਲਗਾਏ

ਐਸ ਏ ਐਸ ਨਗਰ, 10 ਜੁਲਾਈ (ਸ.ਬ.) ਪੰਜਾਬ ਨੂੰ ਤੰਦਰੁਸਤ ਮਿਸ਼ਨ ਅਨੁਸਾਰ ਹਰਿਆ ਭਰਿਆ ਰੱਖਣ ਦੀ ਮੁਹਿੰਮ ਤਹਿਤ ਹਾਓੂਸ ਓੁਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼ 1 ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 1 ਵਿੱਚ ਫੁਲਦਾਰ ਅਤੇ ਛਾਂ ਵਾਲੇ 10 ਪੌਦੇ ਲਗਾਏ ਗਏ| ਇਸ ਮੌਕੇ ਇੰਜ਼. ਪੀ.ਐਸ. ਵਿਰਦੀ, ਪ੍ਰਧਾਨ, ਸੋਹਣ ਲਾਲ ਸ਼ਰਮਾ, ਜਸਵੰਤ ਸਿੰਘ ਸੋਹਲ, ਪ੍ਰਵੀਨ ਕੁਮਾਰ ਕਪੂਰ ਅਤੇ ਸਕੂਲ ਦੇ ਮੁੱਖ ਅਧਿਆਪਕ ਸ: ਬਲਵੀਰ ਸਿੰਘ, ਅਧਿਆਪਕ ਮਨਜੋਤ ਸਿੰਘ ਕਲੇਰ, ਕਮਲਦੀਪ ਕੌਰ, ਰਜਿੰਦਰ ਕੌਰ ਅਤੇ ਪਰਮਜੀਤ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *