ਸਰਕਾਰੀ ਪ੍ਰਾਈਮਰੀ ਸਕੂਲ ਝੂਗੀਆਂ ਦੀ ਹਾਲਤ ਵਿੱਚ ਸੁਧਾਰ ਲਈ ਮੰਗ ਪੱਤਰ ਦਿੱਤਾ

ਖਰੜ, 29 ਜੂਨ (ਸ.ਬ.) ਵਤਸਲਾ ਇਨਾਅਤ ਐਜੂਕੇਸ਼ਨ ਟਰਸੱਟ ਦੀ ਡਾਇਰੈਕਟਰ ਸ੍ਰੀਮਤੀ ਸਨੇਹਾ ਸਿੰਘ  ਅਤੇ ਸਰਕਾਰੀ ਪ੍ਰਾਈਮਰੀ ਸਕੂਲ ਝੂਗੀਆਂ ਦੀ ਹੈਡ ਟੀਚਰ ਸ੍ਰੀਮਤੀ ਸਤਵਿੰਦਰ ਕੌਰ ਵਲੋਂ ਸਕੂਲ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਖਰੜ ਦੇ ਐਸ.ਡੀ.ਐਮ. ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ|
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਪ੍ਰਾਈਮਰੀ ਸਕੂਲ ਝੂੰਗੀਆਂ, ਬਲਾਕ ਖਰੜ-1 ਵਿੱਚ 181 ਬੱਚੇ ਪੜ੍ਹਦੇ ਹਨ ਪਰ ਇਨ੍ਹਾਂ ਬੱਚਿਆਂ ਦੇ ਬੈਠਣ ਲਈ ਸਕੂਲ ਵਿੱਚ ਸਿਰਫ ਦੋ ਹੀ ਕਮਰੇ ਹਨ| ਸਕੂਲ ਵਿੱਚ ਹਾਲ ਵਿੱਚ ਬਣੇ ਇੱਕ ਕਮਰੇ ਦਾ ਫਰਸ਼ ਅਤੇ ਛੱਤ ਦਾ ਕੰਮ ਵੀ ਅਜੇ ਅਧੂਰਾ ਹੈ| ਇਸਦੇ ਨਾਲ ਹੀ ਇੱਥੇ ਇੱਕ ਹੋਰ ਕਮਰਾ ਬਨਾਉਣ ਲਈ ਵੀ ਪਿੱਲਰ ਬਣੇ ਹੋਏ ਹਨ| ਉਹਨਾਂ ਲਿਖਿਆ ਹੈ ਕਿ ਪ੍ਰੀ-ਪ੍ਰਾਇਮਰੀ (ਆਂਗਣਵਾੜੀ) ਦਾ ਕਮਰਾ ਬਾਕੀ ਖੇਤਰ ਤੋਂ ਦੋ-ਢਾਈ ਫੁੱਟ ਡੂੰਘਾ ਹੈ ਅਤੇ ਇਸ ਵਿੱਚ ਮੀਂਹ ਦਾ ਪਾਣੀ ਵੀ ਭਰ ਜਾਂਦਾ ਹੈ| ਇਸ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ-ਕਈ ਹਫਤਿਆਂ ਤੱਕ ਪਾਣੀ ਖੜ੍ਹਾਂ ਰਹਿੰਦਾ ਹੈ ਜਿਸ ਕਾਰਨ ਇਸ ਇਮਾਰਤ ਦੀ ਹਾਲਤ ਬਹੁਤ ਹੀ ਖਸਤਾ ਹੋ ਗਈ ਹੈ ਅਤੇ ਇਸ ਲਈ ਇੱਥੇ ਬੱਚਿਆਂ ਨੂੰ ਬਿਠਾਉਣ ਲਈ ਕੋਈ ਢੁਕਵਾਂ ਪ੍ਰੰਬਧ ਨਹੀਂ ਹੈ|  ਉਹਨਾਂ ਮੰਗ ਕੀਤੀ ਕਿ ਇਸ ਇਮਾਰਤ ਦੀ ਹਾਲਤ ਵਿੱਚ ਸੁਧਾਰ ਕਰਕੇ ਇਸਨੂੰ ਸੁਚਾਰੂ ਬਣਾਇਆ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ| 

Leave a Reply

Your email address will not be published. Required fields are marked *