ਸਰਕਾਰੀ ਬੈਂਕ ਕਰਮਚਾਰੀਆਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 28 ਫਰਵਰੀ (ਸ. ਬ.) ਅੱਜ ਸਰਕਾਰੀ ਬੈਂਕ ਕਰਮਚਾਰੀਆਂ ਵਲੋਂ ਕੀਤੀ ਗਈ ਹੜਤਾਲ ਕਾਰਨ ਬੈਂਕਾਂ ਵਿਚ ਕੰਮ ਕਾਜ ਠੱਪ ਰਿਹਾ ਜਿਸ ਕਾਰਨ ਬੈਂਕਾਂ ਵਿਚ ਆਪਣੇ ਜਰੂਰੀ ਕੰਮ ਧੰਦੇ ਆਏ ਲੋਕਾਂ ਨੂੰ ਬਹੁਤ ਪ੍ਰੇਸਾਨ ਹੋਣਾ ਪਿਆ| ਮੁਹਾਲੀ ਦੇ ਵੱਖ ਵੱਖ ਇਲਾਕਿਆਂ ਵਿਚ ਸਥਿਤ ਵੱਖ ਵੱਖ ਸਰਕਾਰੀ ਬੈਂਕਾਂ ਵਿਚ ਅੱਜ ਬੈਂਕ ਮੁਲਾਜਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਹੜਤਾਲ ਕੀਤੀ ਅਤੇ ਕੋਈ ਕੰਮ ਕਾਜ ਨਹੀਂ ਕੀਤਾ, ਜਿਸ ਕਰਕੇ ਬੈਂਕਾਂ ਵਿਚ ਕੋਈ ਵਿੱਤੀ ਲੈਣ ਦੇਣ ਨਹੀਂ ਹੋਇਆ ਅਤੇ ਲੋਕਾਂ ਨੂੰ ਆਪਣੇ ਕੰਮਾਂ ਸਬੰਧੀ ਨਿਰਾਸ਼ ਮੁੜਨਾ ਪਿਆ| ਜਿਕਰਯੋਗ ਹੈ ਕਿ ਸ਼ਹਿਰ ਦੇ ਕਈ ਏ ਟੀ ਐਮ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਅਤੇ ਉਹਨਾਂ ਵਿਚ ਵੀ ਅਕਸਰ ਹੀ ਕੈਸ ਖਤਮ  ਹੋ ਜਾਂਦਾ ਹੈ, ਜਿਸ ਕਰਕੇ ਲੋਕ ਬੈਂਕਾਂ ਵਿਚ ਜਾ ਕੇ ਹੀ ਆਪਣੇ ਖਾਤੇ ਵਿਚ ਪੈਸੇ ਜਮਾਂ ਕਰਵਾਉਂਦੇ ਹਨ  ਅਤੇ ਲੋੜ ਪੈਣ ਉਪਰੰਤ ਪੈਸੇ ਆਪਣੇ ਖਾਤੇ ਵਿਚੋਂ ਕਢਵਾਉਂਦੇ ਹਨ| ਬੈਂਕਾਂ ਵਿਚ ਕੋਈ ਕੰਮ ਨਾ ਹੋਣ ਕਾਰਨ ਅੱਜ ਏ ਟੀ ਐਮਾਂ ਅੱਗੇ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸਾਨ ਹੋਣਾ ਪਿਆ|

Leave a Reply

Your email address will not be published. Required fields are marked *