ਸਰਕਾਰੀ ਮੁਲਾਜਮਾਂ ਦੇ ਮਸਲੇ ਹੱਲ ਕਰੇ ਸਰਕਾਰ : ਡੀ. ਸੀ. ਦਫਤਰ ਕਰਮਚਾਰੀ ਯੂਨੀਅਨ

ਐਸ. ਏ. ਐਸ ਨਗਰ, 30 ਅਗਸਤ (ਸ.ਬ.) ਪੰਜਾਬ ਰਾਜ ਜਿਲ੍ਹਾ ਐਸ. ਏ. ਐਸ ਨਗਰ (ਡੀ.ਸੀ.) ਦਫਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਬੀਤੇ ਦਿਨ ਵਾਂਗ ਅੱਜ ਵੀ ਡੀ. ਸੀ. ਦਫਤਰ, ਐਸ. ਡੀ. ਐਮ ਦਫਤਰ ਅਤੇ ਤਹਿਸੀਲ ਦਫਤਰ ਦੇ ਕਰਮਚਾਰੀਆਂ ਵੱਲੋਂ ਮੁੰਕਮਲ ਕੰਮ ਬੰਦ ਕਰਕੇ ਹੜਤਾਲ ਕੀਤੀ ਗਈ| ਯੂਨੀਅਨ ਦੇ ਸੂਬਾ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਸੰਬੰਧੀ ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਵੀ ਮੰਡਲ ਕਮਿਸ਼ਨਰ, ਰੂਪ ਨਗਰ ਨੂੰ ਦਿੱਤਾ ਗਿਆ|
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਅਸ਼ੋਕ ਕੁਮਾਰ,ਜਿਲ੍ਹਾ ਨਵਾਂ ਸ਼ਹਿਰ ਦੇ ਪ੍ਰਧਾਨ ਬਹਾਦਰ ਸਿੰਘ, ਜਿਲ੍ਹਾ ਰੂਪ ਨਗਰ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਤੋਂ ਹਰੇਕ ਦਫਤਰੀ ਕਾਮਾ ਪ੍ਰੇਸ਼ਾਨ ਹੈ| ਸਰਕਾਰ ਕਰਮਚਾਰੀਆਂ ਨੂੰ ਕੁਝ ਦੇਣ ਦੀ ਬਜਾਏ ਪਹਿਲੇ ਦਿੱਤੇ ਲਾਭ ਵਾਪਿਸ ਲੈ ਕੇ ਮੁਲਾਜਮ ਮਾਰੂ ਨੀਤੀਆ ਤਹਿਤ ਆਪਣਾ ਚਿਹਰਾ ਨੰਗਾ ਕਰ ਰਹੀ ਹੈ| ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ, ਪੱਤਰ ਮਿਤੀ 15.1.2015 ਵਾਪਸ ਲੈ ਕੇ ਪ੍ਰੋਬੇਸ਼ਨ ਪੀਰੀਅਡ ਦੋ ਸਾਲ ਕਰਕੇ ਪੂਰੀ ਤਨਖਾਹ ਅਤੇ ਭੱਤੇ ਦੇਣੇ ਚਾਲੂ ਕਰਨ, ਛੇਵੇਂ ਤਨਖਾਹ ਕਮਿਸ਼ਨ ਪੰਜਾਬ ਪਾਸੋਂ ਰਿਪੋਰਟ ਲੈ ਕੇ ਤੁਰੰਤ ਲਾਗੂ ਕਰਨ, ਏ. ਸੀ. ਪੀ. ਸਕੀਮ ਅਧੀਨ ਹਾਇਰ ਤਨਖਾਹ ਸਕੇਲ ਦੇਣਾ ਚਾਲੂ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਨਕਦ ਦੇਣ ਸਬੰਧੀ ਵੀ ਨੇੜੇ ਭਵਿੱਖ ਵਿੱਚ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਹੈ ਸਗੋਂ 200 ਰੁਪਏ ਪ੍ਰਤੀ ਮਹੀਨਾ ਜਜੀਆ ਟੈਕਸ (ਡਿਵਲਪਮੈਂਟ ਟੈਕਸ) ਅਤੇ ਡੋਪ ਟੈਸਟ ਦਾ ਵਾਧੂ ਬੋਝ ਹਰੇਕ ਮੁਲਾਜਮ ਤੇ ਪਾਇਆ ਜਾ ਰਿਹਾ ਹੈ|
ਇਸ ਮੌਕੇ ਕਰਮਚਾਰੀ ਆਗੂ ਹਰਮਿੰਦਰ ਸਿੰਘ ਚੀਮਾ ਜਨਰਲ ਸਕੱਤਰ, ਕੁਲਦੀਪ ਸਿੰਘ ਚੇਅਰਮੈਨ, ਸੁਨੀਤ ਸ਼ਰਮਾ, ਨਿੱਜੀ ਸਹਾਇਕ ਟੂ ਡੀ. ਸੀ. ਵਿੱਤ ਸਕੱਤਰ, ਜਸਵੰਤ ਸਿੰਘ ਅਤੇ ਹੋਰ ਕਰਮਚਾਰੀ ਹਰਪ੍ਰੀਤ ਸਿੰਘ, ਮਨੋਜ ਕੁਮਾਰ ਜੂਨੀਅਰ ਸਹਾਇਕ, ਵਿਜੈ ਪ੍ਰਭਾਕਰ, ਚਰਨਜੀਤ ਕੌਰ, ਰਿਤੂ ਕਪੂਰ, ਹਰਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਮੁਲਾਜਮਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਰ੍ਹੇਬਾਜੀ ਵੀ ਕੀਤੀ|

Leave a Reply

Your email address will not be published. Required fields are marked *