ਸਰਕਾਰੀ ਮੁਲਾਜਮਾਂ ਵਲੋਂ ਕਾਲੀ ਦਿਵਾਲੀ ਮਨਾਉਣ ਦਾ ਐਲਾਨ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਪੰਜਾਬ ਰਾਜ ਜਿਲ੍ਹਾ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਚੇਅਰਮੈਨ ਸ੍ਰੀ ਓਮ ਪ੍ਰਕਾਸ਼, ਪ੍ਰਧਾਨ ਸ੍ਰੀ ਗੁਰਨਾਮ ਸਿੰਘ ਵਿਰਕ ਅਤੇ ਜਨਰਲ ਸਕੱਤਰ ਸ੍ਰੀ ਜੋਗਿੰਦਰ ਕੁਮਾਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਮੁਲਾਜਮ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਅਤੇ ਮੁਲਾਜਮਾਂ ਦੇ ਬਂੈਕ ਖਾਤੇ ਸੀਲ ਕਰਨ ਦੇ ਵਿਰੁੱਧ ਪੰਜਾਬ ਦੇ ਸਰਕਾਰੀ ਮੁਲਾਜਮ ਕਾਲੀ ਦਿਵਾਲੀ ਮਨਾਉਣਗੇ| ਉਪਰੋਕਤ ਆਗੂਆਂ ਨੇ ਕਿਹਾ ਕਿ ਮੁਲਾਜਮਾਂ ਨੂੰ ਆਸ ਸੀ ਕਿ ਸਰਕਾਰ ਦਿਵਾਲੀ ਮੌਕੇ ਉਹਨਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਵੇਗੀ ਪਰ ਸਰਕਾਰ ਨੇ ਤਾਂ ਮੁਲਾਜਮਾਂ ਦੇ ਖਾਤੇ ਹੀ ਸੀਲ ਕਰਵਾ ਕੇ ਮੁਲਾਜਮਾਂ ਦੇ ਘਰਾਂ ਵਿਚ ਹਨੇਰਾ ਕਰ ਦਿੱਤਾ ਹੈ|
ਉਹਨਾਂ ਕਿਹਾ ਕਿ ਪਹਿਲਾਂ ਤਾਂ ਅਨੇਕਾਂ ਮੁਲਾਜਮਾਂ ਦੇ ਖਾਤਿਆਂ ਵਿੱਚ ਡਬਲ ਤਨਖਾਹਾਂ ਪਾ ਦਿੱਤੀਆਂ ਗਈਆਂ ਫਿਰ ਤਨਖਾਹਾਂ ਰਿਵਰਟ ਕਰਨ ਦੇ ਨਾਮ ਉਪਰ ਡਬਲ ਦੇ ਨਾਲ ਨਾਲ ਸਿੰਗਲ ਤਨਖਾਹਾਂ ਪੈਣ ਵਾਲੇ ਖਾਤਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ, ਜਿਸ ਕਰਕੇ ਹੁਣ ਮੁਲਾਜਮ ਇਹਨਾਂ ਖਾਤਿਆਂ ਵਿਚੋਂ ਲੈਣ ਦੇਣ ਕਰਨ ਦੇ ਅਸਮਰਥ ਹੋ ਗਏ ਹਨ| ਉਹਨਾਂ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਕਾਰਨ ਸਰਕਾਰੀ ਮੁਲਾਜਮ ਕਾਲੀ ਦਿਵਾਲੀ ਮਨਾਉਣਗੇ ਅਤੇ ਪੰਜਾਬ ਸਰਕਾਰ ਦੀ ਮੁਲਾਜਮ ਮਾਰੂ ਸੋਚ ਦੇ ਖਾਤਮੇ ਲਈ ਪੂਜਾ ਪਾਠ ਕਰਨਗੇ| ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਵਰਿੰਦਰ ਕੁਮਾਰ, ਵਿੱਤ ਸਕੱਤਰ ਸਤਬੀਰ ਸਿੰਘ ਅਤੇ ਹੋਰ ਆਗੂ ਵੀ ਮੌਜੂਦ ਸਨ|

Leave a Reply

Your email address will not be published. Required fields are marked *