ਸਰਕਾਰੀ ਰਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਮੈਡੀਕਲ ਸੁਪਰਡੈਂਟ ਦਫਤਰ ਅੱਗੇ ਧਰਨਾ

ਪਟਿਆਲਾ, 14 ਸਤੰਬਰ (ਬਿੰਦੂ ਸ਼ਰਮਾ) ਸਥਾਨਕ ਸਰਕਾਰੀ ਰਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੈਡੀਕਲ ਸੁਪਰਡੈਂਟ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ| ਇਸ ਮੌਕੇ ਨਰਸ ਯੂਨੀਅਨ ਦੀ ਮੈਂਬਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ ਸਾਲ ਸਰਕਾਰ ਨੇ ਉਨ੍ਹਾਂ ਨੂੰ               ਰੇਗੁਲਰ ਕਰ ਦਿੱਤਾ ਸੀ ਪਰ 2 ਸਾਲ ਲਈ ਪ੍ਰੋਵੀਜਨਲ ਪੀਰਿਅਡ ਵਿੱਚ ਰੱਖਿਆ ਗਿਆ ਹੈ| ਜਿਸਦੇ ਚਲਦੇ ਉਨ੍ਹਾਂ ਦੀ ਤਨਖਾਹ 10,300 ਰੁਪਏ ਕੀਤੀ ਗਈ ਹੈ ਜਦੋਂਕਿ ਸਰਕਾਰ ਵਲੋਂ ਨਵੀਂਆਂ ਨਰਸਾਂ ਦੀ ਭਰਤੀ ਵੇਲੇ 44,000 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ|
ਉਹਨਾਂ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਹਸਪਤਾਲ ਵਿੱਚ ਕੰਮ ਕਰਦੇ ਆ ਰਹੇ ਹਨ ਅਤੇ ਫਰਵਰੀ ਤੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਲਗਾਤਾਰ ਕੋਵਿਡ -19  ਦੇ ਮਰੀਜਾਂ ਦੀ ਸੇਵਾ ਕਰ ਰਹੇ ਹਨ| ਇਸ ਤੋਂ ਇਲਾਵਾ ਨਵੀਂ ਭਰਤੀ ਦਾ ਸਟਾਫ ਗੈਰ-ਤਜਰਬੇਕਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਤੋਂ ਕਈ ਗੁਣਾ ਵੱਧ ਤਨਖਾਹਾਂ ਲੈ ਰਿਹਾ ਹੈ|  ਉਹਨਾਂ ਮੰਗ ਕੀਤੀ ਕਿ ਕੋਵਿਡ -19 ਦੀ              ਐਮਰਜੇਂਸੀ ਸੇਵਾ ਨੂੰ ਸਮਝਦਿਆ ਉਨ੍ਹਾਂ ਦੇ ਪ੍ਰੋਵਿਜਨਲ ਪੀਰਿਅਡ ਨੂੰ ਖਤਮ ਕਰਕੇ ਤਨਖਾਹ ਸਕੇਲ ਵਧਾਇਆ ਜਾਵੇ|

Leave a Reply

Your email address will not be published. Required fields are marked *