ਸਰਕਾਰੀ ਸਕੂਲਾਂ ਵਿੱਚ ਲੋੜੀਦੀਆਂ ਸਹੂਲਤਾਂ ਮੁਹਈਆਂ ਕਰਵਾਉਣ ਲਈ ਨਿਗਮ ਦੀ ਮੀਟਿੰਗ ਵਿੱਚ ਮਤਾ ਪਾਸ ਕਰਾਂਗੇ: ਮੇਅਰ

ਸਰਕਾਰੀ ਸਕੂਲਾਂ ਵਿੱਚ ਲੋੜੀਦੀਆਂ ਸਹੂਲਤਾਂ ਮੁਹਈਆਂ ਕਰਵਾਉਣ ਲਈ ਨਿਗਮ ਦੀ ਮੀਟਿੰਗ ਵਿੱਚ ਮਤਾ ਪਾਸ ਕਰਾਂਗੇ: ਮੇਅਰ
ਫੇਜ਼-11 ਦੇ ਸਰਕਾਰੀ ਸੈਕੰਡਰੀ ਸਕੂਲ ਲਈ 2 ਏਕੜ ਥਾਂ ਅਲਾਟ ਕਰੇਗਾ ਗਮਾਡਾ
ਐਸ. ਏ. ਐਸ. ਨਗਰ, 28 ਅਪ੍ਰੈਲ (ਸ.ਬ.) ਨਗਰ ਨਿਗਮ ਦੀ ਹੱਦ ਵਿੱਚ ਪੈਂਦੇ ਖੇਤਰ ਵਿਚਾਲੇ ਤਮਾਮ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਕਮਰਿਆਂ ਦੀ ਉਸਾਰੀ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਮੁਹਈਆਂ ਕਰਾਉਣ ਲਈ ਨਗਰ ਨਿਗਮ ਦੀ ਮੀਟਿੰਗ ਵਿੱਚ ਮਤਾ ਲਿਆਂਦਾ ਜਾਵੇਗਾ ਅਤੇ ਨਿਗਮ ਵਲੋਂ ਸਰਕਾਰੀ ਸਕੂਲਾਂ ਲਈ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਮੁਹਈਆਂ ਕਰਵਾਈਆਂ ਜਾਣਗੀਆਂ|
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਅੱਜ ਕੌਸਲਰ ਸ੍ਰ. ਅਮਰੀਕ ਸਿੰਘ ਤਹਿਸੀਲਦਾਰ ( ਰਿਟਾ.) ਸ੍ਰ. ਹਰਪਾਲ ਸਿੰਘ ਚੰਨਾ, ਸ੍ਰ. ਰਵਿੰਦਰ ਸਿੰਘ ਬੈਦਵਾਨ ਅਤੇ ਸ੍ਰੀ ਆਰ ਪੀ ਸ਼ਰਮਾ ਵਲੋਂ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਦੂਰ ਕਰਨ ਲਈ ਨਿਗਮ ਵਲੋਂ ਫੰਡ ਮੁਹਈਆ ਕਰਵਾਉਣ ਦੀ ਮੰਗ ਕਰਨ ਤੇ ਕਿਹਾ ਕਿ ਨਿਗਮ ਵਲੋਂ ਇਸ ਸਬੰਧੀ ਮੀਟਿੰਗ ਵਿੱਚ ਮਤਾ ਪਾਸ ਕੀਤਾ ਜਾਵੇਗਾ ਤਾਂ ਜੋ ਨਿਗਮ ਦੀ ਹੱਦ ਵਿੱਚ ਪੈਂਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਹਾਸਿਲ ਹੋ ਸਕਣ|
ਇਸ ਮੌਕੇ ਸ੍ਰ. ਅਮਰੀਕ ਸਿੰਘ ( ਤਹਿ.) ਰਿਟਾਇਰਡ ਨੇ ਦੱਸਿਆ ਕਿ ਫੇਜ਼-11 ਵਿੱਚ ਚਲ ਰਹੇ ਸਰਕਾਰੀ ਸੀਨੀਅਰ  ਸੈਕੰਡਰੀ ਸਕੂਲ ਵਿੱਚ ਥਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਗਮਾਡਾ ਨੂੰ ਬੇਨਤੀ ਕੀਤੀ ਗਈ ਸੀ ਕਿ ਇਸ ਸਕੂਲ ਵਿੱਚ ਥਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਨਵੀਂ ਇਮਾਰਤ ਬਣਾਉਣ ਲJ ਥਾਂ ਦਿੱਤੀ ਜਾਵੇ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਵਲੋਂ ਸਕੂਲ ਦਾ ਨਿਰੀਖਣ ਕਰਨ ਉਪਰੰਤ ਸਕੂਲ ਦੇ ਨੇੜੇ ਹੀ 2 ਏਕੜ  ਥਾਂ ਦੇਣ ਦੀ ਲਈ ਸਹਿਮਤੀ ਦੇ ਦਿੱਤੀ ਹੈ| ਇਸ ਸੰਬੰਧੀ ਡੀ.ਪੀ.ਆਈ ਸੈਕੰਡਰੀ ਵਲੋਂ ਗਮਾਡਾ ਨੂੰ ਇਹ ਥਾਂ ਅਲਾਟ ਕਰਨ ਲਈ ਲਿਖਿਆ ਸੀ ਪਰੰਤੂ ਗਮਾਡਾ  ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ  ਪੱਤਰ ਦੀ ਲੋੜ ਹੈ ਜਿਸਤੇ ਉਹਨਾਂ ਸਿਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਮਿਲ ਕੇ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਪ੍ਰਮੁੱਖ ਸਕੱਤਰ ਵਲੋਂ ਇਸ ਸਬੰਧੀ ਛੇਤੀ ਹੀ ਕਾਰਵਾਈ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ|

Leave a Reply

Your email address will not be published. Required fields are marked *